
ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਵਰੁਣ ਧਵਨ ਦੇ ਨਾਲ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਇਹ ਫ਼ਿਲਮ ‘ਮਿਸਟਰ ਲੇਲੇ’ ਟਾਈਟਲ ਹੇਠ ਤਿਆਰ ਕੀਤੀ ਜਾਵੇਗੀ। ਪ੍ਰੋਡਕਸ਼ਨ ਹਾਊਸ ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲਰ ਤੋਂ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਡਰੀਮ ਟੀਮ ਦੀ ਵਾਪਸੀ ਤੇ 2021 ‘ਚ ਤੁਹਾਡੇ ਲਈ ਇੱਕ ਅਪਿਕ ਐਂਨਟਰਟੈਨਮੇਂਟ ਲੈ ਕੇ ਆ ਰਹੇ ਹਾਂ। ਪੇਸ਼ ਹੈ ਵਰੁਣ ਧਵਨ ਮਿਸਟਰ ਲੇਲੇ ‘ਚ, ਜੋ ਕਿ 1 ਜਨਵਰੀ 2021 ਨੂੰ ਰਿਲੀਜ਼ ਹੋਵੇਗੀ। ਫੈਮਿਲੀ ਦੇ ਕੁਝ ਹੋਰ ਮੈਂਬਰ ਵੀ ਜਲਦ ਹੀ ਆ ਰਹੇ ਹਨ।
ਹੋਰ ਵੇਖੋ:ਦਿਲਜੀਤ ਦੋਸਾਂਝ ਵੱਲੋਂ ਸਾਂਝਾ ਕੀਤਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਘੰਟਿਆਂ ‘ਚ 7 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਉਧਰ ਵਰੁਣ ਧਵਨ ਨੇ ਵੀ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘MR ਲੇਲੇ ਮਜ਼ਾ ਲੇਲੇ’ #MrLele ਆ ਰਹੇ ਨੇ ਅੱਗ ਲਗਾਉਣ ਆਪਣੀ ਨਾਨ ਸਟਾਪ ਐਂਨਟਰਟੈਨਮੇਂਟ ਦੇ ਨਾਲ..’ ਨਾਲ ਹੀ ਉਨ੍ਹਾਂ ਨੇ ਕਰਣ ਜੌਹਰ ਨੂੰ ਟੈਗ ਕੀਤਾ ਹੈ। ਇਹ ਪੋਸਟਰ ਦਰਸ਼ਕਾਂ ਦੇ ਨਾਲ ਫਿਲਮੀ ਜਗਤ ਦੀਆਂ ਹਸਤੀਆਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਤੇ ਉਨ੍ਹਾਂ ਨੇ ਵਧਾਈਆਂ ਦੇ ਮੈਸੇਜਾਂ ਦੇ ਨਾਲ ਸਮਾਇਲਿੰਗ ਵਾਲੇ ਇਮੋਜੀ ਵੀ ਪੋਸਟ ਕਰ ਰਹੇ ਹਨ। ਸ਼ਿਲਪਾ ਸ਼ੈੱਟੀ ਤੇ ਰਣਵੀਰ ਸਿੰਘ ਨੇ ਵੀ ਹਾਹਾਹਾ ਵਾਲਾ ਮੈਸੇਜ ਪੋਸਟ ਕੀਤਾ ਹੈ। ਉਧਰ ਨੋਰਾ ਫਤੋਹੀ ਨੇ ਲਿਖਿਆ ਹੈ ‘ਚੱਡੀ ਮੈਨ’ ਦੇ ਸਮਾਇਲਿੰਗ ਇਮੋਜੀ ਪੋਸਟ ਕੀਤਾ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਫਨੀ ਹੈ। ਵਰੁਣ ਧਵਨ ਚੱਡੀ 'ਚ ਨਜ਼ਰ ਆ ਰਹੇ ਨੇ ਤੇ ਦੋਵੇਂ ਹੱਥ ਉੱਪਰ ਕਰਕੇ ਹੈਂਡਸਅੱਪ ਦੀ ਪੁਜੀਸ਼ਨ ‘ਚ ਦਿਖਾਈ ਦੇ ਰਹੇ ਨੇ।

ਜੇ ਗੱਲ ਕਰੀਏ ਵਰੁਣ ਧਵਨ ਦੇ ਕੰਮ ਦੀ ਤਾਂ ਉਹ ਸ਼ਰਧਾ ਕਪੂਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। 24 ਜਨਵਰੀ ਨੂੰ ਉਨ੍ਹਾਂ ਦੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀਡੀ ਰਿਲੀਜ਼ ਹੋਣ ਜਾ ਰਹੀ ਹੈ।View this post on InstagramLove toh colour blind hota hain booboo @norafatehi @shraddhakapoor #streetdancer3d