ਬੰਗਲਾ ਸਾਹਿਬ 'ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਟੇਕਿਆ ਮੱਥਾ,ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

written by Shaminder | January 23, 2020

ਵਰੁਣ ਧਵਨ ਆਪਣੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀ ਡੀ ਦੇ ਪ੍ਰਮੋਸ਼ਨ 'ਚ ਜੁਟੇ ਹੋਏ ਹਨ ।ਬੀਤੇ ਦਿਨ ਉਨ੍ਹਾਂ ਨੇ ਦਿੱਲੀ 'ਚ ਫ਼ਿਲਮ ਦੀ ਪ੍ਰਮੋਸ਼ਨ ਕੀਤੀ ।ਇਸ ਦੌਰਾਨ ਅਦਾਕਾਰਾ ਸ਼ਰਧਾ ਕਪੂਰ ਵੀ ਉਨ੍ਹਾਂ ਦੇ ਨਾਲ ਸਨ । ਇਸ ਮੌਕੇ ਇਹ ਸਟਾਰ ਜੋੜੀ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਕਰਨ ਲਈ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ 'ਚ ਪਹੁੰਚੀ । ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ । ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵਰੁਣ ਧਵਨ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਸਟ੍ਰੀਟ ਡਾਂਸਰ ਥ੍ਰੀਡੀ’ ਦਾ ਸ਼ਾਨਦਾਰ ਟਰੇਲਰ, ਦੇਖੋ ਵੀਡੀਓ https://www.instagram.com/p/B7oEctOgMtx/ ਦੱਸ ਦਈਏ ਕਿ ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਵਰੁਣ 'ਮਿਸਟਰ ਲੇਲੇ' 'ਚ ਵੀ ਨਜ਼ਰ ਆਉਣਗੇ । ਜਿਸ ਦੀ ਫਸਟ ਲੁੱਕ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ ।

Varun And Shradha in Bangla Sahib Varun And Shradha in Bangla Sahib
ਇਸ ਦੇ ਨਾਲ ਸ਼੍ਰੀ ਰਾਮ ਰਾਘਵਨ ਦੇ ਨਾਲ ਅਰੁਣ ਖੇਤਰਪਾਲ ਦੀ ਬਾਇਓਪਿਕ 'ਚ ਵੀ ਉਹ ਨਜ਼ਰ ਆਉਣਗੇ ।ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਫੁਲ ਐਨਰਜੀ ਦੇ ਨਾਲ ਭਰਪੂਰ ਹੈ ਅਤੇ ਇਸ ਦੀ ਪ੍ਰਮੋਸ਼ਨ ਲਈ ਵਰੁਣ ਅਤੇ ਸ਼ਰਧਾ ਦੇਸ਼ ਦੇ ਕੋਨੇ-ਕੋਨੇ 'ਚ ਜਾ ਕੇ ਪ੍ਰਮੋਸ਼ਨ ਕਰ ਰਹੇ ਨੇ ।

0 Comments
0

You may also like