
ਵਰੁਣ ਧਵਨ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ । ਉਹ ਆਪਣੀ ਗਰਲ ਫ੍ਰੈਂਡ ਨਤਾਸ਼ਾ ਦਲਾਲ ਦੇ ਨਾਲ 24 ਜਨਵਰੀ ਨੂੰ ਵਿਆਹ ਕਰਵਾਉਣ ਜਾ ਰਹੇ ਨੇ । ਵਰੁਣ ਧਵਨ ਵੀਅਤਨਾਮ ‘ਚ 2020 ‘ਚ ਵਿਆਹ ਕਰਨ ਵਾਲੇ ਸਨ । ਪਰ ਕੋਰੋਨਾ ਵਾਇਰਸ ਕਾਰਨ ਇਸ ਵਿਆਹ ਨੂੰ ਟਾਲ ਦਿੱਤਾ ਗਿਆ ।
ਵਰੁਣ ਧਵਨ ਦਾ ਪਰਿਵਾਰ 22 ਜਨਵਰੀ ਨੂੰ ਵਿਆਹ ਸਥਾਨ ’ਤੇ ਪਹੁੰਚ ਜਾਣਗੇ ਤੇ 24 ਜਨਵਰੀ ਨੂੰ ਫੇਰਿਆਂ ਲਈ ਜਾਣਗੇ।
ਹੋਰ ਪੜ੍ਹੋ :ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਛੱਡ ਦਿੱਤਾ ਸੀ ਅਮਰੀਕਾ
ਸੂਤਰਾਂ ਨੇ ਇਹ ਵੀ ਦੱਸਿਆ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੇ ਪਲਾਨਰ ਇਸ ਵਿਆਹ ਦੇ ਪਲਾਨਰ ਹੈ। ਨਤਾਸ਼ਾ ਦਲਾਲ ਇਕ ਫੈਸ਼ਨ ਡਿਜ਼ਾਈਨਰ ਹੈ ਤੇ ਉਹ ਆਪਣੇ ਵਿਆਹ ’ਚ ਖੁਦ ਦਾ ਡਿਜ਼ਾਈਨ ਕੀਤਾ ਲਹਿੰਗਾ ਪਾਉਣ ਵਾਲੀ ਹੈ।
ਵਰੁਣ ਤੇ ਨਤਾਸ਼ਾ ਬਚਪਨ ਦੇ ਦੋਸਤ ਹਨ। ਦੋਵਾਂ ਦੀ ਦੋਸਤੀ ਸਕੂਲ ’ਚ ਹੋਈ ਤੇ ਉਨ੍ਹਾਂ ਦੇ ਪਰਿਵਾਰ ਵੀ ਇਕ-ਦੂਸਰੇ ਨੂੰ ਸਾਲਾ ਤੋਂ ਜਾਣਦੇ ਹਨ।
View this post on Instagram