ਸੁਰਜੀਤ ਪਾਤਰ ਦਾ ਲਿਖਿਆ ਅਤੇ ਨੈਂਸੀ ਦੀ ਆਵਾਜ਼ 'ਚ ਗਾਇਆ ਗੀਤ 'ਵੇ ਚੰਨਾ' ਤੁਹਾਡੇ ਵੀ ਦਿਲ ਦੀਆਂ ਤਾਰਾਂ ਦੇਵੇਗਾ ਛੇੜ

Written by  Shaminder   |  February 10th 2020 11:45 AM  |  Updated: February 12th 2020 03:40 PM

ਸੁਰਜੀਤ ਪਾਤਰ ਦਾ ਲਿਖਿਆ ਅਤੇ ਨੈਂਸੀ ਦੀ ਆਵਾਜ਼ 'ਚ ਗਾਇਆ ਗੀਤ 'ਵੇ ਚੰਨਾ' ਤੁਹਾਡੇ ਵੀ ਦਿਲ ਦੀਆਂ ਤਾਰਾਂ ਦੇਵੇਗਾ ਛੇੜ

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਹਰੀ ਚਟਨੀ' ਦਾ ਗੀਤ 'ਵੇ ਚੰਨਾ' ਰਿਲੀਜ਼ ਹੋਇਆ ਹੈ ।ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਪੰਜਾਬੀ ਦੇ ਮਸ਼ਹੂਰ ਸਾਹਿਤਕਾਰ ਸੁਰਜੀਤ ਪਾਤਰ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਆਜ਼ਾਦ ਨੇ ਦਿੱਤਾ ਹੈ ।ਇਸ ਗੀਤ ਦੇ ਲੇਖਕ ਸੁਰਜੀਤ ਪਾਤਰ ਨੇ ਏਨੀ ਖੂਬਸੂਰਤੀ ਦੇ ਨਾਲ ਲਿਖਿਆ ਹੈ ਕਿ ਹਰ ਕਿਸੇ ਦੇ ਦਿਲ ਨੂੰ ਟੁੰਬਦਾ ਹੈ ਅਤੇ ਨੈਂਸੀ ਦੀ ਬਹੁਤ ਹੀ ਮਿੱਠੀ ਆਵਾਜ਼ ਵੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ ।

ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਹਰੀ ਚਟਨੀ’

ਡਾਇਰੈਕਟਰ ਬਲਪ੍ਰੀਤ ਦੇ ਨਿਰਦੇਸ਼ਨ 'ਚ ਬਣੀ ਇਸ ਸ਼ਾਰਟ ਫ਼ਿਲਮ 'ਚ ਇੱਕ ਅਜਿਹੇ ਜੋੜੇ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਦੀ ਆਪਸ 'ਚ ਬਹੁਤ ਹੀ ਵਧੀਆ ਬਾਂਡਿੰਗ ਹੈ ਅਤੇ ਮਿਊਜ਼ਿਕ ਉਨ੍ਹਾਂ ਦੀ ਜ਼ਿੰਦਗੀ 'ਚ ਰੰਗ ਭਰਦਾ ਹੈ ।ਇਸ ਫ਼ਿਲਮ ਨੂੰ ਪੀਟੀਸੀ ਪੰਜਾਬੀ 'ਤੇ ਵਿਖਾਇਆ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network