‘ਸ਼ਿਕਾਇਤ’ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਰੋਮਾਂਟਿਕ ਕਮਿਸਟਰੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  July 16th 2020 06:33 PM  |  Updated: July 16th 2020 06:33 PM

‘ਸ਼ਿਕਾਇਤ’ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਰੋਮਾਂਟਿਕ ਕਮਿਸਟਰੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਬਾਲੀਵੁੱਡ ਸਿੰਗਰ ਵੇਦ ਸ਼ਰਮਾ (Ved Sharma) ਦਾ ਸਿੰਗਲ ਟਰੈਕ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ।

ਹੋਰ ਵੇਖੋ :ਜੋਤਜੀਤ ਸਿੰਘ ਤੇ ਉਸ ਦੇ ਪਿਤਾ ਨੇ ਕੋਰੋਨਾ ਵਾਇਰਸ ਨੂੰ ਹਰਾਇਆ, ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਤਮ ਸਸਕਾਰ ਕਰਦੇ ਹੋਏ ਪੂਰਾ ਪਰਿਵਾਰ ਹੋ ਗਿਆ ਸੀ ਕੋਰੋਨਾ ਪੀੜਤ

‘ਸ਼ਿਕਾਇਤ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਗੀਤ ਦੇ ਵੀਡੀਓ ‘ਚ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਇਸ ਗੀਤ ਦੇ ਬੋਲ Haarsh Limbachiyaa ਨੇ ਲਿਖੇ ਨੇ ਤੇ ਮਿਊਜ਼ਿਕ ਖੁਦ ਵੇਦ ਸ਼ਰਮਾ ਨੇ ਹੀ ਦਿੱਤਾ ਹੈ । ਇਸ ਗੀਤ ਦਾ ਵੀਡੀਓ VYRL Originals ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।

 ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ‘ਚ ਪ੍ਰਿੰਸ ਨਰੂਲਾ ਦਾ ਪੰਜਾਬੀ ਗੀਤ ‘ਫਾਲ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network