ਆਪਣੀਆਂ ਬੋਲਡ ਅਦਾਵਾਂ ਕਰਕੇ ਜਾਣੀ ਜਾਂਦੀ ਵੀਨਾ ਮਲਿਕ ਪਾਕਿਸਤਾਨ ਵਿੱਚ ਬੁਰਕਾ ਪਹਿਣ ਕੇ ਰਹਿੰਦੀ ਹੈ, ਤਸਵੀਰਾਂ ਵਾਇਰਲ

Written by  Rupinder Kaler   |  August 28th 2020 11:33 AM  |  Updated: August 28th 2020 11:33 AM

ਆਪਣੀਆਂ ਬੋਲਡ ਅਦਾਵਾਂ ਕਰਕੇ ਜਾਣੀ ਜਾਂਦੀ ਵੀਨਾ ਮਲਿਕ ਪਾਕਿਸਤਾਨ ਵਿੱਚ ਬੁਰਕਾ ਪਹਿਣ ਕੇ ਰਹਿੰਦੀ ਹੈ, ਤਸਵੀਰਾਂ ਵਾਇਰਲ

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਭਾਰਤ ਦੇ ਖਿਲਾਫ ਬਦਜ਼ੁਬਾਨੀ ਲਈ ਜਾਣੀ ਜਾਂਦੀ ਹੈ । ਹਰ ਵਾਰ ਉਹ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਹਰ ਵਾਰ ਉਹਨਾਂ ਦਾ ਦਾਅ ਉਲਟਾ ਪੈ ਜਾਂਦਾ ਹੈ । ਵੀਨਾ ਮਲਿਕ ਏਨੀਂ ਦਿਨੀ ਪਾਕਿਸਤਾਨ ਵਿੱਚ ਰਹਿ ਰਹੀ ਹੈ । ਦੁਬਈ ਦੇ ਕਾਰੋਬਾਰੀ ਅਸਦ ਖਟਕ ਨਾਲੋਂ ਤਲਾਕ ਲੈ ਕੇ ਦੋ ਬੇਟਿਆਂ ਦੇ ਪਾਲਣ ਪੋਸ਼ਣ ਵਿੱਚ ਲੱਗੀ ਹੋਈ ਹੈ ।

https://www.instagram.com/p/B4zxeuFBqf0/

ਆਏ ਦਿਨ ਉਹ ਸੋਸ਼ਲ ਮੀਡੀਆ ਤੇ ਆਪਣੇ ਬੱਚਿਆਂ ਨਾਲ ਤਸਵੀਰਾਂ ਸਾਂਝੀਆਂ ਕਰਦੀ ਹੈ ਪਰ ਇਹਨਾਂ ਤਸਵੀਰਾਂ ਵਿੱਚ ਉਹ ਬੁਰਕਾ ਪਹਿਣ ਕੇ ਹੀ ਨਜ਼ਰ ਆਉਂਦੀ ਹੈ । ਵੀਨਾ ਦਾ ਜਨਮ ਪਾਕਿਸਤਾਨ ਦੇ ਪੰਜਾਬ ਵਿੱਚ 26 ਫਰਵਰੀ 1984 ਨੂੰ ਹੋਇਆ ਸੀ । ਉਸ ਦਾ ਅਸਲੀ ਨਾਂਅ ਜਾਹਿਦਾ ਮਲਿਕ ਹੈ । ਵੀਨਾ ਪਾਕਿਸਤਾਨ ਦੀ ਫਲਾਪ ਅਦਾਕਾਰਾ ਹੈ ।

https://www.instagram.com/p/B2fGPjKBSWF/

ਵੀਨਾ ਦੀ ਛਵੀ ਬੜਬੋਲੀ ਤੇ ਪਬਲੀਸਿਟੀ ਪਾਉਣ ਵਾਲੀ ਅਦਾਕਾਰਾ ਦੀ ਹੈ । ਇਸ ਤਰ੍ਹਾਂ ਦੇ ਹਲਾਤਾਂ ਵਿੱਚ ਲੋਕ ਉਹਨਾਂ ਨੂੰ ਬੁਰਕੇ ਵਿੱਚ ਦੇਖਕੇ ਹੈਰਾਨ ਹੈ । ਵੀਨਾ ਭਾਰਤੀ ਸ਼ੋਅ ਬਿੱਗ ਬੌਸ ਵਿੱਚ ਨਜ਼ਰ ਆਈ ਸੀ । ਉਹਨਾਂ ਦਾ ਬੋਲਡ ਅੰਦਾਜ਼ ਦੇਖ ਹਰ ਕੋਈ ਹੈਰਾਨ ਹੋ ਗਿਆ ਸੀ ।

https://www.instagram.com/p/Bz2hWpDhSE2/

ਵੀਨਾ ਅਸ਼ਮਿਤ ਪਟੇਲ ਨਾਲ ਨਜ਼ਦੀਕੀਆਂ ਹੋਣ ਕਰਕੇ ਕਾਫੀ ਚਰਚਾ ਵਿੱਚ ਰਹੀ ਸੀ । ਵੀਨਾ ਇੱਕ ਮੈਗਜ਼ੀਨ ਨੂੰ ਦਿੱਤੀ ਨਿਊਡ ਫੋਟੋ ਲਈ ਵੀ ਕਾਫੀ ਸੁਰਖੀਆਂ ਵਿੱਚ ਰਹੀ ਸੀ । ਪਾਕਿਸਤਾਨ ਵਿੱਚ ਉਸ ਦਾ ਬਹੁਤ ਵਿਰੋਧ ਹੋਇਆ ਸੀ । ਕੱਟਰਪੰਥੀਆਂ ਨੇ ਉਸ ਨੂੰ ਬਹੁਤ ਖਰੀ ਖੋਟੀ ਸੁਣਾਈ ਸੀ ।

https://www.instagram.com/p/BzyUhDmhys8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network