Advertisment

ਟਰੇਲਰ ਤੋਂ ਬਾਅਦ 'ਮਿੰਦੋ ਤਸੀਲਦਾਰਨੀ' ਦੇ ਪਹਿਲੇ ਗੀਤ ਨੇ ਵੀ ਮਚਾਈ ਧਮਾਲ,(ਵੀਡੀਓ)

author-image
By Aaseen Khan
New Update
ਟਰੇਲਰ ਤੋਂ ਬਾਅਦ 'ਮਿੰਦੋ ਤਸੀਲਦਾਰਨੀ' ਦੇ ਪਹਿਲੇ ਗੀਤ ਨੇ ਵੀ ਮਚਾਈ ਧਮਾਲ,(ਵੀਡੀਓ)
Advertisment
ਟਰੇਲਰ ਤੋਂ ਬਾਅਦ 'ਮਿੰਦੋ ਤਸੀਲਦਾਰਨੀ' ਦੇ ਪਹਿਲੇ ਗੀਤ ਨੇ ਵੀ ਮਚਾਈ ਧਮਾਲ,(ਵੀਡੀਓ) : ਪੰਜਾਬੀ ਫ਼ਿਲਮ ਮਿੰਦੋ ਤਸੀਲਦਾਰਨੀ ਜਿਹੜੀ 28 ਜੂਨ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਫ਼ਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦਈਏ ਫ਼ਿਲਮ ਦਾ ਇਹ ਗੀਤ ਗਿੱਪੀ ਗਰੇਵਾਲ ,ਮੰਨਤ ਨੂਰ ਤੇ ਰਾਜਵੀਰ ਜਵੰਦਾ ਦੀ ਅਵਾਜ਼ 'ਚ ਰਿਲੀਜ਼ ਹੋਇਆ ਹੈ ਜਿਸ ਦਾ ਨਾਮ ਹੈ 'ਵੀਰੇ ਦੀਏ ਸਾਲੀਏ'। ਗੀਤ 'ਚ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ 'ਚ ਸ਼ਾਨਦਾਰ ਨੋਕ ਝੋਕ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ।ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਕਰ ਦਿੱਤਾ ਗਿਆ ਹੈ।  ਹੋਰ ਵੇਖੋ : ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਫਤਿਹਵੀਰ ਲਈ ਅਨਮੋਲ ਗਗਨ ਮਾਨ ਨੇ ਵੀ ਕੀਤੀ ਅਰਦਾਸ ਅਵਤਾਰ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇਸ ਫ਼ਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ ਜਿਸ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਤੇ ਮਲਕੀਤ ਰੌਣੀ  ਨੇ ਅਹਿਮ ਭੂਮਿਕਾ ਨਿਭਾਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment