Advertisment

ਸੋਨਮ ਅਤੇ ਕਰੀਨਾ ਨੱਚਣਗੀਆਂ ਪੰਜਾਬੀ ਰੈਪਰ ਬਾਦਸ਼ਾਹ ਦੀ ਆਵਾਜ਼ ਤੇ, ਫੁਕੇਤ ਵਿਚ ਹੋ ਰਿਹਾ ਹੈ ਸ਼ੂਟ

author-image
By Gourav Kochhar
New Update
ਸੋਨਮ ਅਤੇ ਕਰੀਨਾ ਨੱਚਣਗੀਆਂ ਪੰਜਾਬੀ ਰੈਪਰ ਬਾਦਸ਼ਾਹ ਦੀ ਆਵਾਜ਼ ਤੇ, ਫੁਕੇਤ ਵਿਚ ਹੋ ਰਿਹਾ ਹੈ ਸ਼ੂਟ
Advertisment
ਸ਼ਸ਼ਾੰਕ ਘੋਸ਼ ਦੀ ਫਿਲਮ ਵੀਰੇ ਦੀ ਵੈਡਿੰਗ ਦੀ ਸ਼ੂਟਿੰਗ ੪ ਮਹੀਨੇ ਪਹਿਲਾਂ ਫੂਕੇਟ 'ਚ ਖ਼ਤਮ ਹੋ ਚੁਕੀ ਹੈ | ਫਿਲਮ ਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਮੁੱਖ ਕਿਰਦਾਰ ਨਿਭਾਉਣਗੇ | ਹੁਣ ਫਿਲਮ ਦੀ ਟੀਮ "ਤਾਰੀਫਾਂ" ਨਾਂ ਦੇ ਗੀਤ ਨੂੰ ਸ਼ੂਟ ਕਰਨ ਲਈ ਇਕੱਠੇ ਹੋ ਰਹੀ ਹੈ | ਫਿਲਮ ਖੂਬਸੂਰਤ ਤੇ ਗੀਤ "ਅਭੀ ਤੋ ਪਾਰਟੀ ਸ਼ੁਰੂ ਹੁਈ ਹੈ" ਦੇ ਬਾਅਦ ਸਾਨੂੰ ਫਿਰ ਬਾਦਸ਼ਾਹ ਤੇ ਸੋਨਮ ਦੀ ਜੋੜੀ ਇਸ ਗੀਤ ਵਿਚ ਫਿਰ ਜਾਦੂ ਬਿਖੇਰਦੀ ਦਿਖਾਈ ਦੇਣਗੇ | ਗੀਤ ਨੂੰ ਫਰਾਹ ਖ਼ਾਨ ਦੁਆਰਾ ਕੋਰੀਓਗ੍ਰਾਫ ਕੀਤਾ ਜਾਵੇਗਾ | Veerey di wedding ਖ਼ਬਰ ਅਨੁਸਾਰ ਬਾਦਸ਼ਾਹ ਨਾ ਕੇਵਲ ਇਸ ਗੀਤ ਵਿਚ ਰੈਪ ਕਰਣਗੇ, ਉਹ ਬਤੌਰ ਗਾਇਕ ਇਸ ਗੀਤ ਨਾਲ ਆਪਣੀ ਸ਼ੁਰੂਆਤ ਕਰ ਰਹੇ ਹਨ ਤੇ ਇਸ ਗੀਤ ਨੂੰ ਆਪ ਗਾਉਣਗੇ ਵੀ | ਗਾਣੇ ਦਾ ਕੁਝ ਹਿੱਸਾ ਵੀ ਬਾਦਸ਼ਾਹ ਨੇ ਹੀ ਲਿਖਿਆ ਹੈ | ਗੀਤ ਦਾ ਮਿਊਜ਼ਿਕ ਕਰਨ ਮਹਿਤ ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਹ ਗੀਤ ਉਨ੍ਹਾਂ ਦੇ ਬਾਕੀ ਡਾਂਸ ਨੰਬਰਾਂ ਤੋਂ ਵੱਖਰਾ ਹੋਵੇਗਾ |
Advertisment
publive-image ਉਮੀਦ ਕੀਤੀ ਜਾ ਰਹੀ ਹੈ ਕਿ ਸਾਰੀ ਟੀਮ ਅੱਜ ਮਿਲ ਕੇ ਗਾਣੇ ਦੀ ਸ਼ੂਟਿੰਗ ਖ਼ਤਮ ਕਰ ਦੇਣਗੇ | ਇਕ ਇੰਟਰਵਿਊ ਦੇ ਦੌਰਾਨ ਬਾਦਸ਼ਾਹ ਨੇ ਦਸਿਆ ਕਿ ਇਸ ਵਾਰੀ ਉਹ ਗਾਣਾ ਚਾਹੁੰਦੇ ਸਨ ਤੇ ਫਿਲਮ ਦੀ ਕੋ-ਪ੍ਰੋਡਿਊਸਰ ਰਿਆ ਕਪੂਰ ਨੇ ਉੰਨਾ ਤੇ ਭਰੋਸਾ ਕਰ ਕੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ | veerey di wedding ਇੰਨ੍ਹੇ ਵੱਡੇ ਸਿਤਾਰਿਆਂ ਨਾਲ ਐਕਟਿੰਗ ਕਰਨ ਬਾਰੇ ਜਦ ਪੁੱਛਿਆ ਗਿਆ ਤਾਂ ਬਾਦਸ਼ਾਹ Badshah ਨੇ ਕਿਹਾ ਕਿ ਯਕੀਨੀ ਤੌਰ ਤੇ ਗੀਤ ਧਮਾਕੇਦਾਰ ਹੋਵੇਗਾ | ਤੇ ਉਹ ਇਸ ਗੀਤ ਤਾ ਹਿੱਸਾ ਬਨਣ 'ਚ ਮਾਨ ਮਹਿਸੂਸ ਕਰ ਰਹੇ ਹਨ | ਅਸੀਂ ਵੀ ਉਮੀਦ ਕਰਦੇ ਹਾਂ ਕਿ ਬਾਦਸ਼ਾਹ ਦਾ ਇਹ ਗੀਤ ਕਮਾਲ ਦਾ ਹੋਵੇਗਾ | Veerey di wedding
Advertisment

Stay updated with the latest news headlines.

Follow us:
Advertisment
Advertisment
Latest Stories
Advertisment