ਵੀਤ ਬਲਜੀਤ ਅਤੇ ਸ਼ਿਪਰਾ ਗੋਇਲ ਦਾ ਨਵਾਂ ਗੀਤ ਹੋਇਆ ਰਿਲੀਜ਼

written by Shaminder | May 07, 2021

ਵੀਤ ਬਲਜੀਤ ਅਤੇ ਸ਼ਿੱਪਰਾ ਗੋਇਲ ਦਾ ਨਵਾਂ ਗੀਤ ਡੀਡੀ 1 ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਵੀਤ ਬਲਜੀਤ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਸਾਈਕੋ ਸਟਾਈਲ ਨੇ ਦਿੱਤਾ ਹੈ । ਗੀਤ ਦੀ ਫੀਚਰਿੰਗ ‘ਚ ਵੀਤ ਬਲਜੀਤ ਅਤੇ ਮਾਹੀ ਸ਼ਰਮਾ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ । ਜੋ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਹਨ।

veet baljit Image From Veet Baljit's Song

ਹੋਰ ਪੜ੍ਹੋ : ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ, ਕਮੈਂਟ ਵਿੱਚ ਲੋਕ ਕਹਿ ਰਹੇ ਹਨ ‘ਬੁੱਢਾ ਸਰੀਰ ਹੁੰਦਾ ਹੈ, ਪਿਆਰ ਨਹੀਂ’ 

dd1 song Image From Veet Baljit's Song

ਪਰ ਕੁੜੀ ਜਦੋਂ ਮੁੰਡੇ ਦੇ ਘਰ ਦੀ ਹਾਲਤ ਵੇਖਦੀ ਹੈ ਤਾਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਜਾਂਦੀ ਹੈ ਅਤੇ ਉਸ ਗੱਭਰੂ ਦਾ ਸਾਥ ਛੱਡ ਦਿੰਦੀ ਹੈ । ਗੱਭਰੂ ਨੂੰ ਉਸ ਮੁਟਿਆਰ ਵੱਲੋਂ ਕੀਤੀ ਜਾ ਰਹੀ ਬੇਵਫਾਈ ਕਰਨ ਦੀ ਭਿਣਕ ਲੱਗ ਜਾਂਦੀ ਹੈ ।

dd1 song Image From Veet Baljit's Song

ਉਹ ਆਪਣੀ ਪ੍ਰੇਮਿਕਾ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਹੈ ਅਤੇ ਜਿਸ ਲਈ ਉਸ ਦਾ ਪਿੱਛਾ ਵੀ ਕਰਦਾ ਹੈ । ਉਹ ਤਸਵੀਰਾਂ ਖਿੱਚ ਲੈਂਦਾ ਹੈ ਅਤੇ ਜਦੋਂ ਉਹ ਮੁਟਿਆਰ ਉਸ ਦੇ ਕੋਲ ਆਉਂਦੀ ਹੈ ਤਾਂ ਉਹ ਉਸ ਦੇ ਸਾਹਮਣੇ ਉਹ ਤਸਵੀਰਾਂ ਰੱਖ ਦਿੰਦਾ ਹੈ । ਜਿਸ ਤੋਂ ਬਾਅਦ ਉਹ ਮੁਟਿਆਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ।

You may also like