ਪਾਕਿਸਤਾਨੀ ਗਾਇਕਾ ਨਸੀਬੋ ਲਾਲ ਤੇ ਵੀਤ ਬਲਜੀਤ ਦਾ ਗੀਤ 'ਟੀਅਰਸ' ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

Written by  Aaseen Khan   |  August 18th 2019 04:50 PM  |  Updated: August 18th 2019 04:50 PM

ਪਾਕਿਸਤਾਨੀ ਗਾਇਕਾ ਨਸੀਬੋ ਲਾਲ ਤੇ ਵੀਤ ਬਲਜੀਤ ਦਾ ਗੀਤ 'ਟੀਅਰਸ' ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

ਵੀਤ ਬਲਜੀਤ ਗਾਇਕ,ਗੀਤਕਾਰ ਤੇ ਅਦਾਕਾਰ 24 ਅਗਸਤ ਨੂੰ ਆਪਣਾ ਨਵਾਂ ਗੀਤ  'ਟੀਅਰਸ' ਲੈ ਕੇ ਆ ਰਹੇ ਹਨ ਜਿਸ  ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਗੀਤ ਦੀ ਖਾਸੀਅਤ ਇਹ ਹੈ ਕਿ ਵੀਤ ਦੇ ਨਾਲ ਇਸ ਗੀਤ 'ਚ ਪਾਕਿਸਤਾਨ ਪੰਜਾਬ ਦੀ ਨਾਮੀ ਗਾਇਕਾ ਨਸੀਬੋ ਲਾਲ ਦੀ ਅਵਾਜ਼ ਵੀ ਸੁਣਨ ਨੂੰ ਮਿਲਣ ਵਾਲੀ ਹੈ। ਨਸੀਬੋ ਲਾਲ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ ਜਿਸ ਦੇ ਕਈ ਪੰਜਾਬੀ ਗੀਤ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।

‘ਟੀਅਰਸ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਵੀਤ ਬਲਜੀਤ  ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਜੱਸੀ ਕੇ ਨੇ ਦਿੱਤਾ ਹੈ ਜਦੋਂ ਕਿ ਗਾਣੇ ਦੀ ਵੀਡੀਓ ਸਟੇਟ ਸਟੂਡੀਓ ਟੀਮ ਨੇ ਬਣਾਈ ਹੈ। ਉਹਨਾਂ ਦੇ ਇਸ ਗੀਤ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਵੀਤ ਬਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਫ਼ਿਲਮ ਭਾਖੜਾ ਮੈਂ ਤੇ ਤੂੰ 'ਚ ਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਵੀਤ ਬਲਜੀਤ ਦੇ ਲਿਖੇ ਗੀਤ ਹੁਣ ਤੱਕ ਕਈ ਵੱਡੇ ਗਾਇਕ ਗਾ ਚੁੱਕੇ ਹਨ। ਉਹਨਾਂ ਵੱਲੋਂ ਗਾਏ ਗਾਣੇ ਵੀ ਹਰ ਵਾਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਜਾਂਦੇ ਹਨ। ਦੇਖਣਾ ਹੋਵੇਗਾ ਉਹਨਾਂ ਦਾ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਇਹ ਗੀਤ ਕਿਹੋ ਜਿਹਾ ਹੁੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network