ਮਨੀ ਕਾਹਲੋਂ ਦੇ ਦਿਲ ਵਿੱਚੋਂ ‘ਵਹਿਮ’ ਕੱਢ ਗਈ ਮੁਟਿਆਰ

Written by  Shaminder   |  August 21st 2020 02:29 PM  |  Updated: August 21st 2020 02:29 PM

ਮਨੀ ਕਾਹਲੋਂ ਦੇ ਦਿਲ ਵਿੱਚੋਂ ‘ਵਹਿਮ’ ਕੱਢ ਗਈ ਮੁਟਿਆਰ

ਗਾਇਕ ਮਨੀ ਕਾਹਲੋਂ ਦਾ ਗੀਤ ‘ਵਹਿਮ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਗੀਤ ਸੈਡ ਸੌਂਗ ਜੋਨਰ ਦਾ ਹੈ ਜਿਸ ‘ਚ ਇੱਕ ਗੱਭਰੂ ‘ਤੇ ਮੁਟਿਆਰ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਦੋਵਾਂ ਨੂੰ ਵੱਖ ਵੱਖ ਜਾਤਾਂ ਦੇ ਹੋਣ ਕਾਰਨ ਆਪੋ ਆਪਣੇ ਰਸਤੇ ਵੱਖੋ ਵੱਖ ਕਰਨੇ ਪੈ ਜਾਂਦੇ ਹਨ ।

https://www.instagram.com/p/CEHA3wPF4dv/

ਜਿਸ ਤੋਂ ਬਾਅਦ ਗੱਭਰੂ ਮੁਟਿਆਰ ਦੀ ਜੁਦਾਈ ਸਹਿਣ ਨਹੀਂ ਕਰ ਪਾਉਂਦਾ । ਪਰ ਅਸਲੀਅਤ ਕੁਝ ਹੋਰ ਹੀ ਨਿਕਲਦੀ ਹੈ ਕਿਉਂਕਿ ਇੰਟਰ ਕਾਸਟ ਨਹੀਂ, ਬਲਕਿ ਕੁੜੀ ਦੀ ਬੇਵਫਾਈ ਹੀ ਦੋਹਾਂ ਦੇ ਦੂਰ ਹੋਣ ਦਾ ਕਾਰਨ ਬਣ ਜਾਂਦੀ ਹੈ ।

ਗੀਤ ਦੇ ਬੋਲ ਖੁਦ ਮਨੀ ਕਾਹਲੋਂ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਰੂਟਜ਼ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network