Advertisment

ਮਨੀ ਕਾਹਲੋਂ ਦੇ ਦਿਲ ਵਿੱਚੋਂ ‘ਵਹਿਮ’ ਕੱਢ ਗਈ ਮੁਟਿਆਰ

author-image
By Shaminder
New Update
ਮਨੀ ਕਾਹਲੋਂ ਦੇ ਦਿਲ ਵਿੱਚੋਂ ‘ਵਹਿਮ’ ਕੱਢ ਗਈ ਮੁਟਿਆਰ
Advertisment
ਗਾਇਕ ਮਨੀ ਕਾਹਲੋਂ ਦਾ ਗੀਤ ‘ਵਹਿਮ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਗੀਤ ਸੈਡ ਸੌਂਗ ਜੋਨਰ ਦਾ ਹੈ ਜਿਸ ‘ਚ ਇੱਕ ਗੱਭਰੂ ‘ਤੇ ਮੁਟਿਆਰ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਦੋਵਾਂ ਨੂੰ ਵੱਖ ਵੱਖ ਜਾਤਾਂ ਦੇ ਹੋਣ ਕਾਰਨ ਆਪੋ ਆਪਣੇ ਰਸਤੇ ਵੱਖੋ ਵੱਖ ਕਰਨੇ ਪੈ ਜਾਂਦੇ ਹਨ । https://www.instagram.com/p/CEHA3wPF4dv/ ਜਿਸ ਤੋਂ ਬਾਅਦ ਗੱਭਰੂ ਮੁਟਿਆਰ ਦੀ ਜੁਦਾਈ ਸਹਿਣ ਨਹੀਂ ਕਰ ਪਾਉਂਦਾ । ਪਰ ਅਸਲੀਅਤ ਕੁਝ ਹੋਰ ਹੀ ਨਿਕਲਦੀ ਹੈ ਕਿਉਂਕਿ ਇੰਟਰ ਕਾਸਟ ਨਹੀਂ, ਬਲਕਿ ਕੁੜੀ ਦੀ ਬੇਵਫਾਈ ਹੀ ਦੋਹਾਂ ਦੇ ਦੂਰ ਹੋਣ ਦਾ ਕਾਰਨ ਬਣ ਜਾਂਦੀ ਹੈ । ਗੀਤ ਦੇ ਬੋਲ ਖੁਦ ਮਨੀ ਕਾਹਲੋਂ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਰੂਟਜ਼ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment