ਸਾਊਥ ਦੇ ਦਿੱਗਜ ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਹੋਇਆ ਦਿਹਾਂਤ, 87 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

written by Pushp Raj | December 23, 2022 01:17pm

Kaikala Satyanarayana Death: ਸਿਨੇਮਾ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਾਊਥ ਫ਼ਿਲਮ ਇੰਡਸਟਰੀ ਦੇ ਦਿੱਗਜ਼ ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ ਤੇ ਅਦਾਕਾਰ ਨੇ ਹੈਦਰਾਬਾਦ ਸਥਿਤ ਆਪਣੇ ਘਰ ਵਿੱਚ ਆਖ਼ਰੀ ਸਾਹ ਲਏ।


ਜਾਣਕਾਰੀ ਮੁਤਾਬਕ ਅਦਾਕਾਰ ਪਿਛਲੇ ਕੁਝ ਮਹੀਨਿਆਂ ਤੋਂ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕੈਕਲਾ ਸਤਿਆਨਾਰਾਇਣ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਸਾਊਥ ਫ਼ਿਲਮ ਇੰਡਸਟਰੀ ਵਿੱਚ ਸੋਗ ਲਹਿਰ ਛਾਈ ਹੋਈ ਹੈ। ਦੱਸ ਦੇਈਏ ਕਿ ਅਭਿਨੇਤਾ ਦਾ ਅੰਤਿਮ ਸੰਸਕਾਰ ਭਲਕੇ 24 ਦਸੰਬਰ ਨੂੰ ਮਹਾਪ੍ਰਸਥਾਨਮ ਵਿਖੇ ਹੋਵੇਗਾ।

 


ਵਾਮਸ਼ੀ ਅਤੇ ਸ਼ੇਖਰ ਨੇ ਟਵਿਟਰ ਹੈਂਡਲ ਰਾਹੀਂ ਅਦਾਕਾਰ ਕੈਕਲਾ ਸਤਿਆਨਾਰਾਇਣ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਹ ਲਿਖਦੇ ਹਨ, 'ਵੇਟਰਨ ਐਕਟਰ ਕੈਕਲਾ ਸਤਿਆਨਾਰਾਇਣ ਗਾਰੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਕੈਕਲਾ ਸਤਿਆਨਾਰਾਇਣ ਨੇ ਅੱਜ ਸਵੇਰੇ ਫਿਲਮ ਨਗਰ, ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ।"

ਕੈਕਲਾ ਸਤਿਆਨਾਰਾਇਣ ਨੇ ਸਾਲ 1960 ਵਿੱਚ ਨਾਗੇਸ਼ਵਰਮਾ ਨਾਲ ਵਿਆਹ ਕੀਤਾ ਸੀ ਅਤੇ ਉਹ ਦੋ ਧੀਆਂ ਅਤੇ ਦੋ ਪੁੱਤਰਾਂ ਦੇ ਮਾਪੇ ਹਨ। ਸਤਿਆਨਾਰਾਇਣ ਦੀ ਮੌਤ ਤੇਲਗੂ ਫ਼ਿਲਮ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਹੈ। ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਹੋਰ ਪੜ੍ਹੋ: ‘ਪਠਾਨ’ ਵਿਵਾਦ ‘ਤੇ ਇੱਕ ਪੁਜਾਰੀ ਨੇ ਦਿੱਤੀ ਸ਼ਾਹਰੁਖ ਖ਼ਾਨ ਨੂੰ ਜ਼ਿੰਦਾ ਸਾੜਨ ਦੀ ਦਿੱਤੀ ਧਮਕੀ

ਕੈਕਲਾ ਸਤਿਆਨਾਰਾਇਣ ਨੂੰ ਤੇਲਗੂ ਸਿਨੇਮਾ ਦੇ ਸਭ ਤੋਂ ਉੱਤਮ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 750 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਮਹੇਸ਼ ਬਾਬੂ ਤੋਂ ਲੈ ਕੇ ਐਨਟੀਆਰ ਅਤੇ ਯਸ਼ ਤੱਕ ਵੀ ਕੰਮ ਕੀਤਾ ਹੈ। ਉਹ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਫ਼ਿਲਮ ਨਿਰਮਾਤਾ ਵੀ ਸੀ। ਉਨ੍ਹਾਂ ਨੇ ਤੇਲਗੂ ਬਲਾਕਬਸਟਰ ਫ਼ਿਲਮ ਕੇਜੀਐਫ ਵੀ ਪੇਸ਼ ਕੀਤੀ ਗਈ ਸੀ।

You may also like