ਆਪਣੇ ਜ਼ਮਾਨੇ 'ਚ ਮਸ਼ਹੂਰ ਰਹੇ ਅਦਾਕਾਰ ਮ੍ਰਿਣਾਲ ਮੁਖਰਜੀ ਦਾ ਦਿਹਾਂਤ,ਕੈਂਸਰ ਨਾਲ ਪੀੜਤ ਸਨ ਮ੍ਰਿਣਾਲ 

written by Shaminder | May 09, 2019

ਆਪਣੇ ਜ਼ਮਾਨੇ 'ਚ ਮਸ਼ਹੂਰ ਰਹੇ ਅਦਾਕਾਰ ਮ੍ਰਿਣਾਲ ਮੁਖਰਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਲੰਬੇ ਸਮੇਂ ਤੋਂ ਉਹ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਹੇ ਸਨ । ਇਸ ਤੋਂ ਇਲਾਵਾ ਉਨ੍ਹਾਂ ਨੂੰ ਜੌਂਡਿਸ ਅਤੇ ਗੈਸਿਟਕ ਦੀ ਸਮੱਸਿਆ ਵੀ ਸੀ । ਹੋਰ ਵੇਖੋ :ਦਿਹਾਂਤ ਤੋਂ ਬਾਅਦ ਕਬਿਰਸਤਾਨ ‘ਚੋਂ ਗਾਇਬ ਹੋ ਗਈ ਸੀ ਇਸ ਮਹਾਨ ਅਦਾਕਾਰ ਦੀ ਲਾਸ਼, ਜਨਮ ਦਿਨ ‘ਤੇ ਜਾਣੋਂ ਚਾਰਲੀ ਚੈਪਲਿਨ ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ gulzar film mausam  in mrinal mukherjee poster के लिए इमेज परिणाम ਪਰ ਇਨ੍ਹਾਂ ਸਮੱਸਿਆਵਾਂ ਦੇ ਬਾਵਜੂਦ ਉਹ ਲਗਾਤਾਰ ਫ਼ਿਲਮਾਂ ਅਤੇ ਸੀਰੀਅਲ 'ਚ ਕੰਮ ਕਰ ਰਹੇ ਸਨ । ਗੁਲਜ਼ਾਰ ਦੀ ਫ਼ਿਲਮ ਮੌਸਮ 'ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ ।ਮ੍ਰਿਣਾਲ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਗਾਇਕ ਵੀ ਸਨ ।ਉਨ੍ਹਾਂ ਨੇ ਬਾਲ ਕਲਾਕਾਰ ਦੇ ਤੌਰ 'ਤੇ ਉੱਨੀ ਸੌ ਪਚਵੰਜਾ 'ਚ ਦੁਈ ਬੋਨ ਨਾਂਅ ਦੀ ਫ਼ਿਲਮ 'ਚ ਡੈਬਿਊ ਕੀਤਾ ਸੀ । ਇਸ ਤੋਂ ਇਲਾਵਾ ਉਹ ਛੁੱਟੀ ਅਤੇ ਸ਼੍ਰੀਮਾਨ ਪ੍ਰਿਥਵੀਰਾਜ ਵਰਗੀਆਂ ਤਮਾਮ ਫ਼ਿਲਮਾਂ 'ਚ ਵੀ ਨਜ਼ਰ ਆਏ ਸਨ । ਉਨ੍ਹਾਂ ਦੀ ਇੱਕ ਧੀ ਵੀ ਗਾਇਕਾ ਹੈ । gulzar film mausam  in mrinal mukherjee poster के लिए इमेज परिणाम

0 Comments
0

You may also like