ਸਰੋਜ ਖ਼ਾਨ ਦੀਆਂ ਇਹਨਾਂ ਹਰਕਤਾਂ ਨੂੰ ਦੇਖ ਕੇ ਉਹਨਾਂ ਦੀ ਮਾਂ ਸਰੋਜ ਨੂੰ ਸਮਝਦੀ ਸੀ ਪਾਗਲ

Written by  Rupinder Kaler   |  July 04th 2020 05:25 PM  |  Updated: July 04th 2020 05:25 PM

ਸਰੋਜ ਖ਼ਾਨ ਦੀਆਂ ਇਹਨਾਂ ਹਰਕਤਾਂ ਨੂੰ ਦੇਖ ਕੇ ਉਹਨਾਂ ਦੀ ਮਾਂ ਸਰੋਜ ਨੂੰ ਸਮਝਦੀ ਸੀ ਪਾਗਲ

ਮਰਹੂਮ ਸਰੋਜ ਖ਼ਾਨ ਭਾਵੇਂ ਇਸ ਦੁਨੀਆਂ ਤੇ ਨਹੀਂ ਰਹੇ ਪਰ ਉਹਨਾਂ ਦੇ ਕੰਮ ਨੂੰ ਲੈ ਕੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ । ਡਾਂਸ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਸੀ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਅਤੇ ਕਰੀਅਰ ਨਾਲ ਸਬੰਧਤ ਕਈ ਦਿਲਚਸਪ ਗੱਲਾਂ ਦੱਸੀਆਂ ਸਨ। ਉਹਨਾਂ ਨੇ ਦੱਸਿਆ ਕਿ ‘ਮੇਰਾ ਫ਼ਿਲਮੀ ਜੀਵਨ ਤਿੰਨ ਸਾਲ ਦੀ ਉਮਰ ਵਿੱਚ ਸ਼ੁਰੂ ਹੋਇਆ। ਮੇਰਾ ਪਰਿਵਾਰ ਇੱਕ ਰੂੜੀਵਾਦੀ ਪਰਿਵਾਰ ਸੀ ਜਿਸ ਵਿੱਚ ਬੱਚਿਆਂ ਨੂੰ ਡਾਂਸ ਕਲਾਸ ਵਗੈਰਾ ਵਿੱਚ ਨਹੀਂ ਜਾਂਦਾ ਸੀ। ਮੇਰੀ ਮਾਂ ਲਈ ਮੈਂ ਇੱਕ ਸਨਕੀ ਸੀ।

https://www.instagram.com/p/CCL2un6nHmR/?utm_source=ig_web_copy_link

ਉਹ ਮੈਨੂੰ ਡਾਕਟਰ ਕੋਲ ਵੀ ਲੈ ਕੇ ਗਏ ਸਨ। ਮੇਰੀ ਮਾਂ ਨੇ ਡਾਕਟਰ ਨੂੰ ਕਿਹਾ ਕਿ ਇਹ ਆਪਣਾ ਪਰਛਾਵਾਂ ਦੇਖ ਕੇ ਅਜੀਬ ਹਰਕਤਾਂ ਕਰਦੀ ਹੈ। ਡਾਕਟਰ ਨੇ ਕਿਹਾ ਕਿ ਇਹ ਡਾਂਸ ਕਰਨਾ ਚਾਹੁੰਦੀ ਹੈ। ਡਾਕਟਰ ਨੇ ਕਿਹਾ ਤੁਸੀਂ ਇਸ ਨੂੰ ਨੱਚਣ ਕਿਉਂ ਨਹੀਂ ਦਿੰਦੇ। ਤੁਸੀਂ ਰਿਫਿਊਜੀ ਹੋ ਤੁਹਾਨੂੰ ਪੈਸੇ ਦੀ ਲੋੜ ਵੀ ਹੈ। ਮੈਂ ਕਈ ਪ੍ਰੋਡਿਊਸਰਾਂ ਨੂੰ ਜਾਣਦਾ ਹਾਂ ਜੋ ਪੁੱਛਦੇ ਹਨ ਕਿ ਕੋਈ ਬੱਚਾ ਜੋ ਡਾਂਸ ਕਰ ਸਕਦਾ ਹੋਵੇ।

https://www.instagram.com/p/CCLDPAlFy-E/?utm_source=ig_web_copy_link

ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਕੰਮ ਮਿਲ ਜਾਵੇ। ਡਾਕਟਰ ਨੇ ਵਾਅਦਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਆਪਣੇ ਸਮੇਂ ਦੀ ਉੱਘੀ ਅਦਾਕਾਰਾ ਸ਼ਾਮਾ ਦੇ ਬਚਪਨ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਸਾਢੇ ਦਸ ਸਾਲ ਦੀ ਉਮਰ ਵਿੱਚ ਮੈਂ ਗਰੁੱਪ ਡਾਂਸਰ ਬਣ ਗਈ। ਅਸੀਂ ਇਸ ਨੂੰ ਗਰੁੱਪ ਡਾਂਸ ਕਹਿੰਦੇ ਸੀ ਤੁਸੀਂ ਇਸ ਨੂੰ ਬੈਕਗਰਾਊਂਡ ਡਾਂਸ ਕਹਿੰਦੇ ਹੋ।

https://www.instagram.com/p/CCLEnilA4pX/?utm_source=ig_web_copy_link

ਮੈਂ ਇਹ ਕੰਮ ਦੋ ਸਾਲ ਤੱਕ ਕੀਤਾ। ਫਿਰ ਦੱਖਣ ਤੋਂ ਦੋ ਡਾਂਸ ਮਾਸਟਰ ਭਰਾਵਾਂ ਨਾਲ ਮੁਲਾਕਾਤ ਹੋਈ। ਬੀ ਹੀਰਾ ਲਾਲ ਅਤੇ ਪੀ ਸੋਹਨ ਲਾਲ ਆਏ। ਉਨ੍ਹਾਂ ਨੇ ਹੋਠੋਂ ਮੇਂ ਐਸੀ ਬਾਤ ਮੈਂ ਦਬਾ ਕੇ ਚਲੀ ਆਈ, ਜਿਊਲ ਥੀਫ, ਕਠਪੁਤਲੀ, ਚੜ੍ਹ ਗਇਓ ਪਾਪੀ ਬਿਛੂਆ, ਗਾਈਡ ਤੇ ਸਨੇਕ ਡਾਂਸ ਵਰਗੇ ਮਸ਼ਹੂਰ ਗਾਣੇ ਕੀਤੇ ਸਨ। ਉਨ੍ਹਾਂ ਨੇ ਮੈਨੂੰ ਡਾਂਸ ਕਰਦਿਆਂ ਦੇਖਿਆ ਤੇ ਮੈਨੂੰ ਆਪਣਾ ਅਸਿਸਟੈਂਟ ਬਣਨ ਦੀ ਪੇਸ਼ਕਸ਼ ਕੀਤੀ ਜੋ ਮੈਂ ਮੰਨ ਲਈ। ਉਸ ਸਮੇਂ ਸ਼ਾਇਦ ਮੈਂ ਬਾਰਾਂ, ਸਾਢੇ ਬਾਰਾਂ ਸਾਲਾਂ ਦੀ ਹੋਵਾਂਗੀ। ਮਾਸਟਰ ਜੀ ਨਾਲ ਮੈਂ ਪਹਿਲੀ ਫ਼ਿਲਮ ਕਾਲਜ ਗਰਲ ਕੀਤੀ। ਜਿਸ ਵਿੱਚ ਵੈਜੰਤੀ ਮਾਲਾ ਅਤੇ ਸ਼ੰਮੀ ਕਪੂਰ ਸਨ।’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network