ਮਸ਼ਹੂਰ ਗਾਇਕਾ ਵਾਣੀ ਜੈਰਾਮ ਆਪਣੇ ਘਰ 'ਚ ਮ੍ਰਿਤਕ ਹਾਲਤ 'ਚ ਮਿਲੀ, ਇਸੇ ਸਾਲ ਪਦਮ ਵਿਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ

Written by  Pushp Raj   |  February 04th 2023 06:02 PM  |  Updated: February 04th 2023 06:02 PM

ਮਸ਼ਹੂਰ ਗਾਇਕਾ ਵਾਣੀ ਜੈਰਾਮ ਆਪਣੇ ਘਰ 'ਚ ਮ੍ਰਿਤਕ ਹਾਲਤ 'ਚ ਮਿਲੀ, ਇਸੇ ਸਾਲ ਪਦਮ ਵਿਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ

Singer Vani Jairam death news: ਮਸ਼ਹੂਰ ਪਲੇਅਬੈਕ ਸਿੰਗਰ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਗਾਇਕਾ ਆਪਣੇ ਚੇਨਈ ਸਥਿਤ ਘਰ ਵਿੱਚ ਮ੍ਰਿਤਕ ਹਾਲਤ 'ਚ ਮਿਲੀ। ਦੱਸ ਦਈਏ ਕਿ ਇਸ ਸਾਲ ਗਾਇਕਾ ਨੂੰ ਪਦਮ ਵਿਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

image Source : Google

ਬਾਲੀਵੁੱਡ ਦਾ ਮਸ਼ਹੂਰ ਹਿੰਦੀ ਗੀਤ 'ਬੋਲੇ ਰੇ ਪਾਪੀਹਾਰਾ' ਸਣੇ ਕਈ ਭਾਸ਼ਾਵਾਂ 'ਚ ਗੀਤ ਗਾਉਣ ਵਾਲੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੀ ਨੌਕਰਾਣੀ  ਸਵੇਰੇ ਉਨ੍ਹਾਂ ਦੇ ਘਰ ਪਹੁੰਚੀ।

ਵਾਣੀ ਜੈਰਾਮ ਦੀ ਨੌਕਰਾਣੀ ਮਲਾਰਕੋਡੀ ਨੇ ਕਿਹਾ, ਮੈਂ ਵਾਣੀ ਜੈਰਾਮ ਦੇ ਘਰ ਪੰਜ ਵਾਰ ਘੰਟੀ ਵਜਾਈ, ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਮੇਰੇ ਪਤੀ ਨੇ ਉਸ ਨੂੰ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਘਰ ਵਿੱਚ ਗਾਇਕਾ ਇੱਕਲੀ ਹੀ ਰਹਿੰਦੀ ਸੀ।

image Source : Google

ਚੇਨਈ ਦੇ ਥਾਊਜ਼ੈਂਡ ਲਾਈਟਸ ਏਰੀਆ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਸ਼ਹੂਰ ਪਲੇਅਬੈਕ ਸਿੰਗਰ ਵਾਣੀ ਜੈਰਾਮ ਚੇਨਈ ਸਥਿਤ ਆਪਣੇ ਘਰ 'ਤੇ ਮ੍ਰਿਤਕ ਪਾਏ ਗਏ ਹਨ। ਪੁਲਿਸ ਨੇ ਦੱਸਿਆ ਰੋਜ਼ਾਨਾ ਵਾਂਗ ਅੱਜ ਵੀ ਉਨ੍ਹਾਂ ਦੀ ਨੌਕਰਾਨੀ ਕੰਮ ਕਰਨ ਪਹੁੰਚੀ ਤਾਂ ਉਸ ਨੇ ਕਈ ਵਾਰ ਡੋਰਬੈਲ ਵਜਾਈ। ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

image Source : Google

ਹੋਰ ਪੜ੍ਹੋ: ਕੀ ਜਾਹਨਵੀ ਕਪੂਰ ਸਾਊਥ ਫਿਲਮ ਇੰਡਸਟਰੀ 'ਚ ਕਰੇਗੀ ਡੈਬਿਊ ? ਪਿਤਾ ਬੋਨੀ ਕਪੂਰ ਨੇ ਟਵੀਟ ਕਰਕੇ ਦੱਸੀ ਵਾਇਰਲ ਖ਼ਬਰ ਦੀ ਸੱਚਾਈ

19 ਭਾਸ਼ਾਵਾਂ ਵਿੱਚ 10,000 ਤੋਂ ਵੱਧ ਗੀਤ ਗਾਉਣ ਵਾਲੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਦੇਹਾਂਤ ਹੋ ਗਿਆ ਹੈ। ਉਹ 77 ਸਾਲਾਂ ਦੀ ਸੀ ਅਤੇ ਸ਼ਹਿਰ ਦੇ ਇੱਕ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ। ਪ੍ਰਸਿੱਧ ਹਿੰਦੀ ਗੀਤ 'ਬੋਲੇ ਰੇ ਪਾਪੀਹਾਰਾ' ਵਰਗਾ ਗੀਤ ਵੀ ਹੈ। ਵਾਣੀ ਜੈਰਾਮ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਕੋਈ ਬੱਚੇ ਨਹੀਂ ਸਨ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network