ਨਵ ਸਿੱਧੂ ਕਿਸ ਨੂੰ ਵਿਆਹ ਕੇ ਲਿਆਉਣ ਦੀ ਕਰ ਰਹੇ ਨੇ ਗੱਲ ,ਵੇਖੋ ਵੀਡਿਓ 

written by Shaminder | December 18, 2018

ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ 'ਵਿਆਹ' ਇਸ ਗੀਤ ਨੂੰ ਨਵ ਸਿੱਧੂ ਨੇ ਗਾਇਆ ਹੈ ਜਦਕਿ ਫੀਚਰਿੰਗ 'ਚ ਤਾਜ ਸਿੱਧੂ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਮਿਊਜ਼ਿਕ ਐਮਜ਼ੀ ਸੰਧੂ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਬੱਬੀ ਬਰਾੜ ਨੇ ਲਿਖੇ ਨੇ ।ਇਹ ਗੀਤ ਇੱਕ ਰੋਮਾਂਟਿਕ ਗੀਤ ਹੈ,ਇਸ ਗੀਤ 'ਚ ਨਵ ਸਿੱਧੂ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਸੁਫਨਿਆਂ ਦੀ ਰਾਣੀ ਨੂੰ ਵਿਆਹ ਕੇ ਲਿਆਉਣਗੇ ।

ਹੋਰ ਵੇਖੋ : ਪੀਟੀਸੀ ਪੰਜਾਬੀ ਦੀ ਨਿਵੇਕਲੀ ਪਹਿਲ ,ਪੀਟੀਸੀ ਸਟੂਡਿਓ ‘ਚ ਹਰ ਹਫਤੇ ਦੋ ਗੀਤ ਹੋਣਗੇ ਰਿਲੀਜ਼ , ਹੋਰ ਕੀ ਹੋਵੇਗਾ ਖਾਸ, ਵੇਖੋ ਵੀਡਿਓ

https://www.youtube.com/watch?v=5nWu8IQYYaA&feature=youtu.be

ਇਸ ਗੀਤ 'ਚ ਨਵ ਸਿੱਧੂ ਆਪਣੇ ਸੁਫਨਿਆਂ ਦੀ ਰਾਣੀ ਦੇ ਸੁਫਨਿਆਂ 'ਚ ਹੀ ਗੁਆਚੇ ਨਜ਼ਰ ਆਉਂਦੇ ਨੇ । ਕਿਉਂਕਿ ਨਵ ਸਿੱਧੂ ਨੇ ਜੋ ਮੁਹੱਬਤ ਉਸ ਨਾਲ ਕੀਤੀ ਹੈ ਉਹ ਉਸ ਨੂੰ ਸਿਰੇ ਚੜਾਉਣ 'ਚ ਉਹ ਵਿਸ਼ਵਾਸ਼ ਰੱਖਦੇ ਨੇ ਅਤੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਨਾਲ ਪਿਆਰ ਕਰੀਏ ਤਾਂ ਉਸ ਨਾਲ ਉਮਰਾਂ ਦੀ ਸਾਂਝ ਪਾਈਦੀ ਹੈ ।

ਦੋ ਦਿਲਾਂ ਦੇ ਪਿਆਰ ਨੂੰ ਇਸ਼ਕ ਮਿਜ਼ਾਜ਼ੀ ਤੋਂ ਇਸ਼ਕ ਹਕੀਕੀ ਤੱਕ ਪਹੁੰਚਾਉਣ ਦੀ ਗੱਲ ਇਸ ਗੀਤ 'ਚ ਕੀਤੀ ਗਈ ਹੈ । ਕਿਉਂਕਿ ਨਵ ਸਿੱਧੂ ਦਾ ਮੰਨਣਾ ਹੈ ਕਿ ਜਿਸ ਨਾਲ ਪਿਆਰ ਕਰੀਦਾ ਹੈ ਉਹ ਸਿਰਫ ਜਿਸਮਾਂ ਤੱਕ ਹੀ ਸੀਮਤ ਨਹੀਂ ਹੁੰਦਾ ਬਲਕਿ ਰੂਹਾਂ ਦਾ ਪਿਆਰ ਹੁੰਦਾ ਹੈ ।

ਇਸ ਗੀਤ ਨੂੰ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ । ਇੱਕ ਪਾਸੇ ਜਿੱਥੇ ਪਿੰਡ ਦਾ ਮਹੌਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੂਜੇ ਪਾਸੇ ਸ਼ਹਿਰੀ ਅਤੇ ਮਾਡਰਨ ਜ਼ਿੰਦਗੀ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

You may also like