ਇੱਕ ਕੁੜੀ ਦੇ ਵਿਆਹ ਦੇ ਸੁਫ਼ਨੇ ਨੂੰ ਬਾਖੂਬੀ ਪੇਸ਼ ਕਰਦਾ ਹੈ ਸਰਤਾਜ ਵਿਰਕ ਦਾ ਗੀਤ 'ਵਿਆਹ'

written by Shaminder | December 21, 2019

ਸਰਤਾਜ ਵਿਰਕ ਦਾ ਨਵਾਂ ਗੀਤ 'ਵਿਆਹ' ਰਿਲੀਜ਼ ਹੋ ਚੁੱਕਿਆ ਹੈ । ਇਸ ਦਾ ਇੱਕ ਵੀਡੀਓ ਗੈਰੀ ਸੰਧੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਨੂੰ ਸਾਂਝਾ ਕਰਦੇ ਹੋਏ ਗੈਰੀ ਸੰਧੂ ਨੇ ਲਿਖਿਆ ਕਿ "ਆਪਣੇ ਸਰਤਾਜ ਵਿਰਕ ਦਾ ਨਵਾਂ ਗਾਣਾ ਵਿਆਹ ਆ ਗਿਆ' ।

ਹੋਰ ਵੇਖੋ:ਸਰਤਾਜ ਵਿਰਕ ਦੇ ਕਾਲਜੇ ‘ਚ ਕਿਉਂ ਪੈ ਰਹੇ ਨੇ ਹੌਲ,ਵੇਖੋ ਵੀਡਿਓ

ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਇੱਕ ਕੁੜੀ ਦੀਆਂ ਰੀਝਾਂ ਨੂੰ ਦਰਸਾਉਣ ਦੀ ਗੱਲ ਕੀਤੀ ਗਈ ਹੈ ਕਿ ਜਿਸ ਨਾਲ ਉਹ ਵਿਆਹ ਕਰਵਾਉਣ ਦੇ ਸੁਫ਼ਨੇ ਵੇਖਦੀ ਸੀ ਆਖਿਰਕਾਰ ਉਸ ਬਾਰੇ ਉਹ ਆਪਣੇ ਮਾਪਿਆਂ ਨੂੰ ਦੱਸਣ 'ਚ ਕਾਮਯਾਬ ਹੋ ਗਈ ਹੈ ਅਤੇ ਉਸ ਨੇ ਬੜੀ ਹੀ ਹਿੰਮਤ ਨਾਲ ਆਪਣੇ ਇਸ ਫ਼ੈਸਲੇ ਬਾਰੇ ਘਰਦਿਆਂ ਨੂੰ ਦੱਸਿਆ ਹੈ ।

https://www.instagram.com/p/B6SZow3gmRW/

ਹੁਣ ਘਰ ਵਾਲਿਆਂ ਨੇ ਵੀ ਇਸ ਗੱਲ ਲਈ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਹ ਬਹੁਤ ਖੁਸ਼ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਅਤੇ ਇਸ ਦੇ ਬੋਲ ਬਹੁਤ ਹੀ ਖੂਬਸੂਰਤ ਲਿਖੇ ਨੇ ਪ੍ਰਿੰਸ ਰੱਖੜੀ ਨੇ ਅਤੇ ਮਿਊਜ਼ਿਕ ਪਰੂਫ ਨੇ ਦਿੱਤਾ ਹੈ ।

sartaj virk sartaj virk

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਤਾਜ ਵਿਰਕ ਨੇ ਕਈ ਹਿੱਟ ਗੀਤ ਗਾਏ ਹਨ ਜਿਸ 'ਚ ਗੋਰੀਆਂ ਗੱਲ੍ਹਾਂ,ਡਾਊਨ ਟੂ ਅਰਥ, ਚੰਨਾ ਵਰਗੇ ਗੀਤ ਸ਼ਾਮਿਲ ਹਨ । ਚੰਨਾ ਗੀਤ ਉਨ੍ਹਾਂ ਦੇ ਬੇਹੱਦ ਭਾਵੁਕ ਗੀਤ ਸੀ ਜਿਸ ਨੂੰ ਵੇਖ ਕੇ ਕਿਸੇ ਦੀਆਂ ਅੱਖਾਂ ਵੀ ਨਮ ਹੋ ਜਾਣ ।

 

You may also like