Advertisment

ਗੁਰਕਿਰਪਾਲ ਸੁਰਾਪੁਰੀ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਬਣ ਰਿਹਾ ਵਿਆਹਾਂ ਦੀ ਰੌਣਕ

author-image
By Shaminder
New Update
ਗੁਰਕਿਰਪਾਲ ਸੁਰਾਪੁਰੀ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਬਣ ਰਿਹਾ ਵਿਆਹਾਂ ਦੀ ਰੌਣਕ
Advertisment
ਗੁਰਕਿਰਪਾਲ ਸੁਰਾਪੁਰੀ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਗੁਰਕਿਰਪਾਲ ਸੁਰਾਪੁਰੀ ਨੇ ਵਿਆਹ ਵਾਲੇ ਘਰ 'ਚ ਸ਼ਗਨਾਂ ਦੇ ਗੀਤ ਅਤੇ ਹਾਸੇ ਠੱਠੇ ਨੂੰ ਪਰਦੇ 'ਤੇ ਵਿਖਾਉਣ ਦੀ ਬਹੁਤ ਹੀ ਸੋਹਣੀ ਕੋਸ਼ਿਸ਼ ਕੀਤੀ ਹੈ । ਗੀਤ 'ਚ ਮਾਮੇ ਮਾਮੀ ,ਭੂਆ ਫੁੱਫੜ ਅਤੇ ਹੋਰ ਨਜ਼ਦੀਕੀ ਰਿਸ਼ਤਿਆਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਵੇਖੋ:ਗੁਰਕਿਰਪਾਲ ਸੁਰਾਪੁਰੀ ਗਾਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ ਇਸ ਗੀਤ ਨੂੰ ਗੁਰਕਿਰਪਾਲ ਸੁਰਾਪੁਰੀ ਨੇ ਆਪਣੀ ਬਹੁਤ ਹੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ,ਜਦਕਿ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਨੇ । ਜਦਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਲਾਲ ਕਮਲ ਨੇ,ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸੁਖਜਿੰਦਰ ਨੇ । ਡਾਇਰੈਕਸ਼ਨ ਕਮਲਪ੍ਰੀਤ ਜੌਨੀ ਵੱਲੋਂ ਕੀਤੀ ਗਈ ਹੈ । gurkirpal surapuri new song gurkirpal surapuri new song ਇਸ ਗੀਤ ਦਾ ਟਾਈਟਲ ਜਿਵੇਂ ਕਿ 'ਵਿਆਹ ਵਾਲਾ ਗੀਤ' ਹੈ ਤਾਂ ਇਸ ਗੀਤ ਦੀ ਰੰਗਤ ਇਸ ਵੀਡੀਓ ਨੂੰ ਵੇਖਣ ਤੇ ਮੁਕੰਮਲ ਹੋ ਗਈ ਜਾਪਦੀ ਹੈ ਵੀਡੀਓ ਡਾਇਰੈਕਟਰ ਕਮਲਪ੍ਰੀਤ ਜੌਨੀ ਨੇ ਵਿਆਹ ਵਾਲਾ ਪੂਰਾ ਮਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜਿਸ 'ਚ ਉਹ ਪੂਰੇ ਕਾਮਯਾਬ ਹੋਏ ਨੇ । ਵਾਕਏ ਹੀ ਗੁਰਕਿਰਪਾਲ ਸੁਰਾਪੁਰੀ ਦੀ ਆਵਾਜ਼ ਅਤੇ ਕਲਮ ਆਪਣਾ ਜਾਦੂ ਬਿਖੇਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਹੋਈ ਹੈ ਅਤੇ ਇਸ ਗੀਤ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment