ਕਿਸ ਦਾ ਵਿਛੋੜਾ ਤੜਫਾ ਰਿਹਾ ਹੈ ਗਾਇਕ ਜਸਕਰਨ ਗਾਖਲ ਨੂੰ , ਦੇਖੋ ਵੀਡਿਓ By Rupinder Kaler 13 Feb 2019 | Updated On 13 Feb 2019 12:40 IST in PTC Records New Update Advertisment ਪੀਟੀਸੀ ਰਿਕਾਰਡਸ ਵੱਲੋਂ ਗਾਇਕ ਜਸਕਰਨ ਗਾਖਲ ਦਾ ਨਵਾਂ ਗਾਣਾ ਵਿਛੋੜਾ ਰਿਲੀਜ਼ ਕਰ ਦਿੱਤਾ ਗਿਆ ਹੈ ।ਜਸਕਰਨ ਗਾਖਲ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਭਰਵਾ ਹੁੰਗਾਰਾ ਦਿੰਦਾ ਜਾ ਰਿਹਾ ਹੈ । ਸਰੋਤੇ ਇਸ ਗਾਣੇ ਨੂੰ ਖੂਬ ਪਸੰਦ ਕਰ ਰਹੇ ਹਨ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਵਿੰਦਰ ਨਾਥੂਮਾਜਰਾ ਨੇ ਲਿਖੇ ਹਨ । Jaskaran Gakhal ਗਾਣੇ ਦੀ ਵੀਡਿਓ Tru Makers Film ਨੇ ਤਿਆਰ ਕੀਤੀ ਹੈ । ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਜਾਰੀ ਕੀਤਾ ਗਿਆ ਹੈ ।ਗਾਣੇ ਦੀ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਫਿਲਮਾਂਕਣ ਬਹੁਤ ਹੀ ਖੂਬਸੁਰਤ ਕੀਤਾ ਗਿਆ ਹੈ । ਬਹੁਤ ਥੋੜੇ ਸਮੇਂ ਵਿੱਚ ਪੂਰੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ।ਪੀਟੀਸੀ ਰਿਕਾਰਡਸ ਵੱਲੋਂ ਰਿਲੀਜ਼ ਕੀਤੇ ਇਸ ਗਾਣੇ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਨੈੱਟਵਰਕ ਦੇ ਯੂਟਿਊਬ ਚੈਨਲਾਂ 'ਤੇ ਦਿਖਾਇਆ ਜਾ ਰਿਹਾ ਹੈ । #jaskaran-gakhal #vichoda Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article