ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ, ਵੀਡੀਓ ਹੋ ਰਹੇ ਵਾਇਰਲ

written by Shaminder | December 14, 2021

ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ।ਹੱਥਾਂ ‘ਚ ਲਾਲ ਚੂੜਾ ਪਹਿਨੀ ਕੈਟਰੀਨਾ ਕੈਫ (Katrina Kaif) ਪਿੰਕ ਸੂਟ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ ।ਕੈਟਰੀਨਾ ਨੇ ਆਪਣੀ ਮਾਂਗ ‘ਚ ਸਿੰਧੂਰ ਭਰਿਆ ਹੋਇਆ ਸੀ । ਦੋਵੇਂ ਹੱਥਾਂ ‘ਚ ਹੱਥ ਪਾਈ ਮੀਡੀਆ ਦੇ ਸਾਹਮਣੇ ਆਏ ਅਤੇ ਦੋਵਾਂ ਨੇ ਫੋਟੋਗ੍ਰਾਫਰਸ ਨੂੰ ਪੋਜ਼ ਵੀ ਦਿੱਤੇ । ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ।

Vicky Kaushal image From instagram

ਹੋਰ ਪੜ੍ਹੋ : ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਦਾ ਖਿਤਾਬ ਦਾ ਐਲਾਨ ਹੋਣ ‘ਤੇ ਊਰਵਸ਼ੀ ਰੌਤੇਲਾ ਹੋ ਗਈ ਸੀ ਭਾਵੁਕ

ਦੱਸ ਦਈਏ ਕਿ ਦੋਵਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਅਤੇ ਦੋਵਾਂ ਨੇ ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੋਇਆ ਸੀ । ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਹੋਈਆਂ ਸਨ । ਦੋਵਾਂ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਦੋਵਾਂ ਨੇ ਪੂਰੇ ਰਜਵਾੜਿਆਂ ਵਾਲੇ ਅੰਦਾਜ਼ ‘ਚ ਵਿਆਹ ਕਰਵਾਇਆ ।

Vicky Kaushal and Katrina

ਪਰ ਦੋਵਾਂ ਨੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਹੋੋਇਆ ਸੀ ਅਤੇ ਵਿਆਹ ‘ਚ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ, ਡਰੋਨ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓਗ੍ਰਾਫੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਜਿਸ ਜਗ੍ਹਾ ‘ਤੇ ਇਹ ਪੈਲੇਸ ਬਣਿਆ ਹੋਇਆ ਹੈ ।ਦੱਸਿਆ ਜਾਂਦਾ ਹੈ ਕਿ ਇਹ ਪੰਦਰਾਂ ਸੌ ਫੁੱਟ ਦੀ ਉਚਾਈ ‘ਤੇ ਸਥਿਤ ਹੈ । ਰਣਥੰਭੌਰ ਕਿਲੇ ‘ਚ ਸਦੀਆਂ ਪੁਰਾਣਾ ਗਣੇਸ਼ ਮੰਦਰ ਦਾ ਉਹ ਅਸਥਾਨ ਵੀ ਮੌਜੂਦ ਹੈ । ਜਿੱਥੇ ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਮੱਥਾ ਟੇਕਣ ਲਈ ਜਾਂਦੇ ਹਨ ।

 

View this post on Instagram

 

A post shared by Viral Bhayani (@viralbhayani)

You may also like