Advertisment

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ

author-image
By Shaminder
New Update
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ
Advertisment
ਵਿੱਕੀ ਕੌਸ਼ਲ (Vicky Kaushal)  ਅਤੇ ਕੈਟਰੀਨਾ ਕੈਫ 
Advertisment
(Katrina Kaif) ਦੇ ਵਿਆਹ  (Wedding) ਦੀਆਂ ਖ਼ਬਰਾਂ ਏਨੀਂ ਦਿਨੀਂ ਸੁਰਖੀਆਂ ਬਣੀਆਂ ਹੋਈਆਂ ਹਨ । ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਦੋਵਾਂ ਦੇ ਵਿਆਹ ਦੇ ਸਮਾਗਮ ਵੀ ਚੱਲ ਰਹੇ ਹਨ । ਦੋਵਾਂ ਦੇ ਪ੍ਰਸ਼ੰਸਕ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।ਪਰ ਦੋਵਾਂ ਦੇ ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੈ । ਇਸ ਦੇ ਦੌਰਾਨ ਖਬਰ ਆ ਰਹੀ ਹੈ ਕਿ ਦੋਵੇਂ ਅੱਜ ਦੁਪਹਿਰੇ ਫੇਰੇ ਲੈਣਗੇ ਅਤੇ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । Vicky Kaushal and katrina Kaif image From instagram
Advertisment
ਹੋਰ ਪੜ੍ਹੋ :  ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ ਇਸ ਤੋਂ ਪਹਿਲਾਂ ਆਖ਼ਰਕਾਰ ਉਹ ਦਿਨ ਆ ਹੀ ਗਿਆ ਹੈ ਜਦੋਂ ਬਾਲੀਵੁੱਡ ਦੀਆਂ ਟਾਪ ਦੀਆਂ ਅਦਾਕਾਰਾਂ ਵਿੱਚੋਂ ਇੱਕ ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ। ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ 7 ਦਸੰਬਰ ਤੋਂ ਵਿਆਹ ਦੇ ਸਮਾਗਮ ਚੱਲ ਰਹੇ ਹਨ। Katrina Kaif Vicky Kaushal ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸਵਾਈ ਮਾਧੋਪੁਰ ਪਹੁੰਚ ਚੁੱਕੇ । ਦੱਸ ਦਈਏ ਕਿ ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਇਸੇ ਦੌਰਾਨ ਉਸ ‘ਤੇ ਫ਼ਿਲਮ ਮੇਕਰ ਕੈਜਾਦ ਗੁਸਤਾਦ ਦੀ ਨਜ਼ਰ ਪਈ ਅਤੇ ਕੈਜਾਦ ਨੇ ਕੈਟਰੀਨਾ ਨੂੰ ਫ਼ਿਲਮ ‘ਬੂਮ’ ‘ਚ ਕਾਸਟ ਕੀਤਾ ਸੀ ।
 
View this post on Instagram
 

A post shared by Viral Bhayani (@viralbhayani)

ਕੈਟਰੀਨਾ ਦੀਆਂ ਚਰਚਿਤ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਵੈਲਕਮ’ , ‘ਅਜਬ ਪ੍ਰੇਮ ਕੀ ਗਜ਼ਬ ਕਹਾਣੀ’ , ‘ਧੁਮ-੩’ , ‘ਏਕ ਥਾ ਟਾਈਗਰ’ ਫ਼ਿਲਮਾਂ ਸ਼ਾਮਿਲ ਹਨ । ਪਹਿਲਾਂ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਨ । ਇਸ ਤੋਂ ਇਲਾਵਾ ਕੈਟਰੀਨਾ ਦਾ ਰਣਬੀਰ ਕਪੂਰ ਦੇ ਨਾਲ ਵੀ ਨਾਂਅ ਜੁੜਿਆ ਸੀ । ਪਰ ਹੁਣ ਅਦਾਕਾਰਾ ਵਿੱਕੀ ਕੌਸ਼ਲ ਦੀ ਦੁਲਹਨ ਬਣ ਰਹੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment