
Vicky Kaushal and Kiara Advani recreate Song 'Kyaa Baat Ay' : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਕਿਆਰਾ ਅਡਵਾਨ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ'ਗੋਵਿੰਦਾ ਨਾਮ ਮੇਰਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਦੋਵੇਂ ਕਲਾਕਾਰ ਜਲਦ ਹੀ ਆਪਣੀ ਇਸ ਫ਼ਿਲਮ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਫ਼ਿਲਮ ਦੇ ਇੱਕ ਗੀਤ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਚਾਰ ਸਾਲ ਪਹਿਲਾਂ ਹਾਰਡੀ ਸੰਧੂ ਦਾ ਇੱਕ ਗੀਤ ‘ਕਿਆ ਬਾਤ ਹੈ’ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਵਿੱਕੀ ਕੌਸ਼ਲ ਤੇ ਕਿਆਰਾ ਅਡਵਾਨੀ ਆਪਣੀ ਫ਼ਿਲਮ ਵਿੱਚ ਇਸ ਗੀਤ ਦਾ ਨਵਾਂ ਵਰਜ਼ਨ ਲੈ ਕੇ ਆ ਰਹੇ ਹਨ। ਵਿੱਕੀ ਕੌਸ਼ਲ ਆਪਣੀ ਫ਼ਿਲਮ 'ਗੋਵਿੰਦਾ ਨਾਮ ਮੇਰਾ' ਦੇ ਇਸ ਗੀਤ 'ਚ ਆਪਣਾ ਨਵਾਂ ਲੁੱਕ ਤੇ ਡਾਂਸ ਕਰਦੇ ਹੋਏ ਨਜ਼ਰ ਆਉਣਗੇ।
ਵਿੱਕੀ ਕੌਸ਼ਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਗੀਤ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਗੀਤ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਵਿੱਕੀ ਕੌਸ਼ਲ ਨੇ ਲਿਖਿਆ, "ਪੰਜਾਬੀ ਗੀਤਾਂ ਲਈ ਮੇਰਾ ਪਿਆਰ ਹੁਣ ਕੁਝ ਅਜਿਹਾ ਹੈ ਜਿਸ 'ਤੇ ਮੈਨੂੰ ਨੱਚਣ ਦਾ ਮੌਕਾ ਮਿਲਿਆ ਹੈ। #KyaaBaathaii 2.0, ਗੀਤ ਕੱਲ੍ਹ ਦੁਪਹਿਰ 12:30 ਵਜੇ ਰਿਲੀਜ਼ ਹੋਵੇਗਾ। "

ਕੁਝ ਸਕਿੰਟਾਂ ਦੇ ਇਸ ਟੀਜ਼ਰ 'ਚ 'ਕਿਆ ਬਾਤ ਹੈ' ਗੀਤ ਦਾ ਨਵਾਂ ਵਰਜ਼ਨ ਦੇਖਣ ਨੂੰ ਮਿਲੇਗਾ। ਇਸ ਗੀਤ ਦੇ ਟੀਜ਼ਰ ਵਿੱਚ ਵਿੱਕੀ ਨੂੰ ਕਿਆਰਾ ਅਡਵਾਨੀ ਨਾਲ ਰੋਮਾਂਟਿਕ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਗੀਤ ਕੱਲ੍ਹ ਰਿਲੀਜ਼ ਹੋਵੇਗਾ।
ਇਸ ਗੀਤ ਦਾ ਟੀਜ਼ਰ ਸਾਹਮਣੇ ਆਉਣ ਮਗਰੋਂ ਫੈਨਜ਼ ਆਪੋ- ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਜਿਥੇ ਇੱਕ ਪਾਸੇ ਇਸ ਗੀਤ ਦਾ ਟੀਜ਼ਰ ਵੇਖ ਕੇ ਵਿੱਕੀ ਕੌਸ਼ਲ ਦੇ ਫੈਨਜ਼ ਬੇਹੱਦ ਖੁਸ਼ ਹਨ, ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਤੋਂ ਨਿਰਾਸ਼ ਹਨ। ਉਨ੍ਹਾਂ ਨੇ ਟੀਜ਼ਰ ਵੀਡੀਓ 'ਤੇ ਕਮੈਂਟ ਕਰਕੇ ਅਦਾਕਾਰਾ ਨੂੰ ਕਿਹਾ ਕਿ ਬਾਲੀਵੁੱਡ ਵਾਲੇ ਕੁਝ ਤਾਂ ਨਵਾਂ ਕਰਨ।

ਹੋਰ ਪੜ੍ਹੋ: ਪਰਮੀਸ਼ ਵਰਮਾ, ਰੈਪਰ ਰਫ਼ਤਾਰ ਤੇ ਪ੍ਰਿੰਸ ਨਰੂਲਾ ਜਲਦ ਹੀ ਫੈਨਜ਼ ਲਈ ਲਿਆ ਰਹੇ ਨੇ ਨਵਾਂ ਗੀਤ, ਪੜ੍ਹੋ ਪੂਰੀ ਖ਼ਬਰ
ਕੁਝ ਨੂੰ ਵਿੱਕੀ ਕੌਸ਼ਲ ਦਾ ਰੋਮਾਂਟਿਕ ਅੰਦਾਜ਼ ਪਸੰਦ ਆ ਰਿਹਾ ਹੈ। ਅਦਾਕਾਰਾ ਨੂੰ ਕਿਆਰਾ ਨਾਲ ਰੋਮਾਂਸ ਕਰਦੇ ਦੇਖ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ , ਜਦੋਂ ਕਿ ਦੂਜੇ ਪਾਸੇ ਯੂਜ਼ਰਸ ਹਾਰਡੀ ਸੰਧੂ ਨੂੰ ਉਨ੍ਹਾਂ ਦੇ ਪੁਰਾਣੇ ਗੀਤ ਨੂੰ ਖ਼ਰਾਬ ਕਰਨ ਲਈ ਟ੍ਰੋਲ ਕਰ ਰਹੇ ਹਨ।
View this post on Instagram