ਵਿੱਕੀ ਕੌਸ਼ਲ ਨਿਭਾਉਣਗੇ 1971 ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਸੈਮ ਮਾਨੇਕਸ਼ਾ ਦਾ ਕਿਰਦਾਰ

Written by  Aaseen Khan   |  June 27th 2019 02:29 PM  |  Updated: June 27th 2019 02:29 PM

ਵਿੱਕੀ ਕੌਸ਼ਲ ਨਿਭਾਉਣਗੇ 1971 ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਸੈਮ ਮਾਨੇਕਸ਼ਾ ਦਾ ਕਿਰਦਾਰ

ਆਲੀਆ ਭੱਟ ਨਾਲ ਸੁਪਰਹਿੱਟ ਫ਼ਿਲਮ ਦੇ ਕੇ 100 ਕਰੋੜੀ ਕਲੱਬ 'ਚ ਸ਼ਾਮਿਲ ਹੋਈ ਡਾਇਰੈਕਟਰ ਮੇਘਨਾ ਗੁਲਜ਼ਾਰ ਹੁਣ ਇੱਕ ਹੋਰ ਬਾਇਓਪਿਕ ਲੈ ਕੇ ਆ ਰਹੇ ਹਨ। ਦੀਪਿਕਾ ਪਾਦੁਕੋਣ ਦੇ ਨਾਲ ਐਸਿਡ ਅਟੈਕ ਪੀੜਤ ਲਕਸ਼ਮੀ ਅਗਰਵਾਲ ਦੀ ਬਾਇਓਪਿਕ 'ਛਪਾਕ' 'ਚ ਮਸ਼ਰੂਫ ਮੇਘਨਾ ਨੇ ਆਪਣੀ ਅਗਲੀ ਫ਼ਿਲਮ ਭਾਰਤੀ ਸੈਨਾ ਦੇ ਮਸ਼ਹੂਰ ਅਫ਼ਸਰ ਸੈਮ ਮਾਨੇਕਸ਼ਾ 'ਤੇ ਬਣਾਉਣ ਦਾ ਐਲਾਨ ਕੀਤਾ ਹੈ। ਦੇਸ਼ ਭਰ 'ਚ ਅੱਜ ਸੈਮ ਦੀ ਮੌਤ ਦੀ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ।

Vicky Kaushal as field marshal Sam manekshaw biopic directed by Meghna Gulzar Meghna Gulzar

ਫ਼ਿਲਮ ਦੀ ਕਹਾਣੀ 1971 'ਚ ਹੋਏ ਭਾਰਤ ਪਾਕਿਸਤਾਨ ਦੇ ਵਿਚਕਾਰ ਯੁੱਧ 'ਚ ਪਾਕਿਸਤਾਨ ਨੂੰ ਧੂਲ ਚਟਾਉਂਣ ਵਾਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਬਹਾਦਰੀ ਨੂੰ ਦਰਸਾਵੇਗੀ। ਊਰੀ ਫ਼ਿਲਮ ਦੇ ਨਾਲ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਲਈ ਮੇਕਰਸ ਦੀ ਪਹਿਲੀ ਪਸੰਦ ਬਣ ਚੁੱਕੇ ਵਿੱਕੀ ਕੌਸ਼ਲ ਇਸ ਫ਼ਿਲਮ 'ਚ ਮਾਨੇਕਸ਼ਾ ਦਾ ਕਿਰਦਾਰ ਨਿਭਾਉਣਗੇ। ਵਿੱਕੀ ਕੌਸ਼ਲ ਨੇ ਫ਼ਿਲਮ ਦਾ ਫਰਸਟ ਲੁੱਕ ਵੀ ਸਾਂਝਾ ਕਰ ਦਿੱਤਾ ਹੈ।

ਸੈਮ ਹੋਮੁਰਸਜੀ ਫ਼੍ਰੇਮਜੀ ਜਮਸ਼ੇਦਜੀ ਮਾਨੇਕਸ਼ਾ ਇੱਕ ਅਜਿਹੇ ਅਫ਼ਸਰ ਸਨ ਜਿਹੜੇ ਆਪਣੇ ਫੌਜੀਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹਨਾਂ ਦੀ ਖੁਸ਼ੀ ਅਤੇ ਦੁੱਖ 'ਚ ਸ਼ਰੀਕ ਹੁੰਦੇ ਸੀ। ਉਹ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿੰਦੇ ਸਨ ਅਤੇ ਕਦੇ ਕਿਸੇ ਨੂੰ ਮਿਲਣ 'ਚ ਸੰਕੋਚ ਨਹੀਂ ਸੀ ਕਰਦੇ। ਉਹਨਾਂ ਦੀ ਸਾਦਗੀ ਦਾ ਹਰ ਕੋਈ ਦੀਵਾਨਾ ਸੀ। ਸੈਮ ਮਾਨੇਕਸ਼ਾ ਉਸ ਸਮੇਂ ਭਾਰਤੀ ਸੈਨਾ ਦੀ ਅਗਵਾਈ ਕਰ ਰਹੇ ਸੀ ਜਦੋਂ 1971 'ਚ ਹੋਏ ਭਾਰਤ ਪਾਕਿਸਤਾਨ ਯੁੱਧ 'ਚ ਭਾਰਤ ਨੂੰ ਜਿੱਤ ਹਾਸਿਲ ਹੋਈ ਸੀ ਜਿਸ ਦੇ ਨਤੀਜੇ ਵਜੋਂ ਬੰਗਲਾਦੇਸ਼ ਦਾ ਜਨਮ ਹੋਇਆ ਸੀ।

ਹੋਰ ਵੇਖੋ : ਇਸ ਛੋਟੇ ਬੱਚੇ ਨੂੰ 'ਹਾਓਜ਼ ਦ ਜੋਸ਼' ਪੁੱਛਣ 'ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ

ਵਿੱਕੀ ਕੌਸ਼ਲ ਦਾ ਸੈਮ ਮਾਨੇਕਸ਼ਾ ਲਈ ਕਹਿਣਾ ਹੈ ਕਿ ਉਹ "ਸੈਮ ਮਾਨੇਕਸ਼ਾ ਬਾਰੇ ਪਰਸਨਲੀ ਤਾਂ ਨਹੀਂ ਜਾਣਦੇ, ਪਰ ਮਾਤਾ ਪਿਤਾ ਤੋਂ ਸੁਣਿਆ ਸੀ ਕਿ ਉਹ ਇੱਕ ਜਾਂਬਾਜ਼ ਅਤੇ ਬੇ ਧੜਕ ਦੇਸ਼ ਭਗਤ ਸਨ, ਜਿੰਨ੍ਹਾਂ ਦੇ ਅੰਦਰ ਕਮਾਲ ਦੀ ਲੀਡਰਸ਼ਿੱਪ ਕਵਾਲਟੀ ਸੀ। 1971 'ਚ ਭਾਰਤ ਪਾਕਿਸਤਾਨ ਦੇ ਵਿਚਕਾਰ ਹੋਏ ਯੁੱਧ ਦੇ ਬਾਰੇ ਪੜ੍ਹਦੇ ਸਮੇਂ ਮੈਂ ਉਹਨਾਂ ਬਾਰੇ ਪੜ੍ਹਿਆ ਸੀ। ਵਿੱਕੀ ਕੌਸ਼ਲ ਊਧਮ ਸਿੰਘ ਦੀ ਬਾਇਓਪਿਕ 'ਤੇ ਵੀ ਕੰਮ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮੇਘਨਾ ਗੁਲਜ਼ਾਰ ਦੀ ਇਹ ਫ਼ਿਲਮ 2021 'ਚ ਸ਼ੁਰੂ ਹੋ ਸਕਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network