Advertisment

2020 'ਚ ਇਸ ਤਰੀਕ ਨੂੰ ਵਿੱਕੀ ਕੌਸ਼ਲ ਨਜ਼ਰ ਆਉਣਗੇ ਸ਼ਹੀਦ ਉਧਮ ਸਿੰਘ ਦੇ ਰੂਪ 'ਚ

author-image
By Aaseen Khan
New Update
2020 'ਚ ਇਸ ਤਰੀਕ ਨੂੰ ਵਿੱਕੀ ਕੌਸ਼ਲ ਨਜ਼ਰ ਆਉਣਗੇ ਸ਼ਹੀਦ ਉਧਮ ਸਿੰਘ ਦੇ ਰੂਪ 'ਚ
Advertisment
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਬਹੁਤ ਘੱਟ ਸਮੇਂ 'ਚ ਹਿੰਦੀ ਫ਼ਿਲਮਾਂ 'ਚ ਪਹਿਚਾਣ ਦਰਜ ਕਰਵਾਈ ਹੈ। 'ਉਰੀ ਦ ਸਰਜੀਕਲ ਸਟ੍ਰਾਈਕ' ਅਤੇ ਸੰਜੂ ਵਰਗੀਆਂ ਫ਼ਿਲਮਾਂ 'ਚ ਦਮਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਵਿੱਕੀ ਕੌਸ਼ਲ ਪੰਜਾਬ ਦੇ ਕ੍ਰਾਂਤੀਕਾਰੀ ਯੋਧੇ ਸ਼ਹੀਦ ਉਧਮ ਸਿੰਘ ਦੇ ਕਿਰਦਾਰ 'ਚ ਜਲਦ ਨਜ਼ਰ ਆਉਣਗੇ। ਸੁਜੀਤ ਸਰਕਾਰ ਨਿਰਦੇਸ਼ਿਤ ਉਧਮ ਸਿੰਘ ਦੀ ਜੀਵਨੀ 'ਤੇ ਬਣ ਰਹੀ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।
Advertisment
ਇਹ ਫ਼ਿਲਮ 2 ਅਕਤੂਬਰ 2020 'ਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਦੱਸ ਦਈਏ ਉਧਮ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ ਨਿਭਾ ਰਹੇ ਹਨ, ਜਿਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਫਿਲਮ ਨੂੰ ਰੌਨੀ ਲਹਿਰੀ ਪ੍ਰੋਡਿਊਸ ਕਰ ਰਹੇ ਹਨ। ਹੋਰ ਵੇਖੋ : ਰਵਿੰਦਰ ਗਰੇਵਾਲ ਦੀਆਂ ਇਹ ਖ਼ਰੀਆਂ ਗੱਲਾਂ ਬਹੁਤ ਕੁਝ ਕਰਦੀਆਂ ਨੇ ਬਿਆਨ Vicky kaushal as Udham singh movie release date out now Vicky Kaushal ਸਰਦਾਰ ਉਧਮ ਸਿੰਘ ਉਹ ਅਜ਼ਾਦੀ ਘੁਲਾਟੀਆ ਜਿੰਨ੍ਹਾਂ ਨੇ ਜਲ੍ਹਿਆਂਵਾਲਾ ਬਾਗ ‘ਚ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ ‘ਚ ਜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ। ਹੁਣ ਦੇਖਣਾ ਹੋਵੇਗਾ ਵਿੱਕੀ ਕੌਸ਼ਲ ਨੂੰ ਉਧਮ ਸਿੰਘ ਦੇ ਕਿਰਦਾਰ 'ਚ ਦਰਸ਼ਕ ਕਿੰਨ੍ਹਾਂ ਕੁ ਹੁੰਗਾਰਾ ਦਿੰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment