ਅੱਜ ਹੈ ਵਿੱਕੀ ਕੌਸ਼ਲ ਦਾ ਜਨਮ ਦਿਨ, ਝੁੱਗੀਆਂ ਵਿੱਚ ਰਹਿਣ ਵਾਲਾ ਵਿੱਕੀ ਇਸ ਤਰ੍ਹਾਂ ਬਣਿਆ ਬਾਲੀਵੁੱਡ ਦਾ ਸਟਾਰ

Written by  Rupinder Kaler   |  May 16th 2019 12:12 PM  |  Updated: May 16th 2019 12:12 PM

ਅੱਜ ਹੈ ਵਿੱਕੀ ਕੌਸ਼ਲ ਦਾ ਜਨਮ ਦਿਨ, ਝੁੱਗੀਆਂ ਵਿੱਚ ਰਹਿਣ ਵਾਲਾ ਵਿੱਕੀ ਇਸ ਤਰ੍ਹਾਂ ਬਣਿਆ ਬਾਲੀਵੁੱਡ ਦਾ ਸਟਾਰ

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ ।16  ਮਈ 1988 ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਜਨਮੇ ਵਿੱਕੀ ਦੀ ਉਹਨਾਂ ਅਦਾਕਾਰਾਂ ਵਿੱਚ ਗਿਣਤੀ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਦਮ ਤੇ ਵੱਖਰੀ ਪਹਿਚਾਣ ਬਣਾਈ ਹੈ । ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿੱਕੀ ਦਾ ਜਨਮ ਮੁੰਬਈ ਦੀਆਂ ਝੁੱਗੀਆਂ ਵਿੱਚ ਹੋਇਆ ਸੀ ।

https://www.instagram.com/p/BxeIEu8JCTN/

ਵਿੱਕੀ ਦੇ ਪਿਤਾ ਇੱਕ ਸਟੰਟਮੈਨ ਤੇ ਹਿੰਦੀ ਫ਼ਿਲਮਾਂ ਵਿੱਚ ਐਕਸ਼ਨ ਡਾਇਰੈਕਟਰ ਹਨ । ਵਿੱਕੀ ਨੂੰ ਬਚਪਨ ਤੋਂ ਹੀ ਪੜ੍ਹਾਈ, ਕ੍ਰਿਕੇਟ ਤੇ ਫ਼ਿਲਮਾਂ ਦਾ ਸ਼ੌਂਕ ਰਿਹਾ ਹੈ । ਇਸੇ ਲਈ ਵਿੱਕੀ ਨੇ ਮੁੰਬਈ ਦੇ ਇੱਕ ਕਾਲਜ ਤੋਂ ਇੰਜੀਨੀਅਰ ਦੀ ਡਿਗਰੀ ਕੀਤੀ ਹੈ । ਪਰ ਵਿੱਕੀ ਨੇ ਸੋਚਿਆ ਕਿ ਉਹ ਕਿਸੇ ਦੀ ਨੌਕਰੀ ਨਹੀਂ ਕਰ ਸਕਣਗੇ ਇਸ ਲਈ ਉਹਨਾਂ ਨੇ ਫ਼ਿਲਮਾਂ ਵਿੱਚ ਜਾਣ ਦਾ ਮਨ ਬਣਾਇਆ ।

https://www.instagram.com/p/BwedTdjJiF7/

ਕੁਝ ਦਿਨ ਨੌਕਰੀ ਕਰਨ ਤੋਂ ਬਾਅਦ ਵਿੱਕੀ ਆਪਣੇ ਪਿਤਾ ਨਾਲ ਹੀ ਫ਼ਿਲਮਾਂ ਦੇ ਸੈੱਟ ਤੇ ਜਾਣ ਲੱਗ ਗਏ ਸਨ । ਇਸ ਦੇ ਨਾਲ ਹੀ ਉਹਨਾਂ ਨੇ ਐਕਟਿੰਗ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ । ਵਿੱਕੀ ਨੇ ਅਨੁਰਾਗ ਕਸ਼ਯਪ ਦੀ ਫ਼ਿਲਮ 'ਗੈਂਗਸ ਆਫ਼ ਵਾਸੇਪੁਰ' ਵਿੱਚ ਅਸਿਸਟੈਂਟ ਦਾ ਕੰਮ ਕੀਤਾ ਸੀ । ਜਦੋਂ ਨੀਰਜ ਨੇ ਫ਼ਿਲਮ ਮਸਾਨ ਬਣਾਈ ਤਾਂ ਵਿੱਕੀ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਗਈ ।

https://www.instagram.com/p/BvYOv8xFrM2/

ਇਸ ਤਰ੍ਹਾਂ ਵਿੱਕੀ ਦੇ ਫ਼ਿਲਮੀ ਕਰੀਅਰ ਸ਼ੁਰੂ ਹੋ ਗਿਆ ਸੀ । ਇਸ ਤੋਂ ਬਾਅਦ ਵਿੱਕੀ ਨੇ ਹੋਰ ਕਈ ਫ਼ਿਲਮਾਂ ਵਿੱਚ ਛੋਟੇ ਰੋਲ ਕੀਤੇ ਜਿਨ੍ਹਾਂ ਲਈ ਵਿੱਕੀ ਨੂੰ ਅਵਾਰਡ ਵੀ ਮਿਲਿਆ ਸੀ । ਇਸ ਤੋਂ ਬਾਅਦ ਫ਼ਿਲਮ ਉਰੀ ਦਾ ਸਰਜੀਕਲ ਸਟਰਾਇਕ  ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਤੇ ਫ਼ਿਲਮ ਨੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ । ਵਿੱਕੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਆਉਣ ਵਾਲੀ ਫ਼ਿਲਮ ਸਰਦਾਰ ਉਧਮ ਸਿੰਘ ਹੈ ।

https://www.instagram.com/p/BvNDVGllFCm/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network