ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਹੈ, ਸਿੱਧੂ ਮੂਸੇਵਾਲੇ ਦੇ ਗਾਣਿਆਂ ਦਾ ਹੈ ਦੀਵਾਨਾ, ਵੀਡੀਓ ਵਾਇਰਲ  

written by Rupinder Kaler | July 03, 2019

ਪੰਜਾਬੀ ਮਿਊਜ਼ਿਕ ਦੀ ਹਰ ਪਾਸੇ ਚੜਾਈ ਹੈ । ਬਾਲੀਵੁੱਡ ਵੀ ਪੰਜਾਬੀ ਮਿਊਜ਼ਿਕ ਦਾ ਦੀਵਾਨਾ ਹੈ, ਇਸੇ ਲਈ ਬਾਲੀਵੁੱਡ ਦੀ ਹਰ ਦੂਜੀ ਫ਼ਿਲਮ ਵਿੱਚ ਪੰਜਾਬੀ ਗਾਣਾ ਹੁੰਦਾ ਹੈ । ਇੱਥੇ ਹੀ ਬੱਸ ਨਹੀਂ ਕਈ ਪੰਜਾਬੀ ਗਾਇਕ ਬਾਲੀਵੁੱਡ ਵਿੱਚ ਆਪਣੇ ਗਾਣਿਆਂ ਨਾਲ ਹਰ ਇੱਕ ਨੂੰ ਨੱਚਣ ਲਈ ਮਜ਼ਬੂਰ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਆਪਣੇ ਗਾਣਿਆਂ ਨਾਲ ਬਾਲੀਵੁੱਡ ਦੇ ਸਿਤਾਰਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ । https://www.youtube.com/watch?v=rMQ_TUEwQEs ਸਿੱਧੂ ਮੂਸੇਵਾਲਾ ਦਾ Selfmade, G-wagon, Legend ਅਜਿਹੇ ਗਾਣੇ ਹਨ ਜਿਹਨਾਂ ਦੇ ਬੋਲ ਕੰਨਾਂ ਵਿੱਚ ਪੈਂਦੇ ਹੀ ਹਰ ਕੋਈ ਥਿਰਕਣ ਲੱਗ ਜਾਂਦਾ ਹੈ । ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਨਾ ਸਿਰਫ਼ ਵੀਡੀਓ ਬਣਾ ਰਿਹਾ ਹੈ ਬਲਕਿ ਉਸ ਗਾਣੇ ਨੂੰ ਗੁਣਗੁਣਾ ਵੀ ਰਿਹਾ ਹੈ । https://www.instagram.com/p/BzcaMVVHWqS/ ਇਸ ਤਰ੍ਹਾਂ ਦੀ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਲਗਾਤਾਰ ਤਰੱਕੀ ਕਰ ਰਹੀ ਹੈ, ਤੇ ਹੁਣ ਪੰਜਾਬੀ ਗਾਣਿਆਂ ਦੇ ਉਹ ਲੋਕ ਵੀ ਦੀਵਾਨੇ ਹਨ ਜਿੰਨਾਂ ਦੀ ਪੂਰੀ ਦੁਨੀਆਂ ਦੀਵਾਨੀ ਹੈ ।

0 Comments
0

You may also like