ਰਿਲੇਸ਼ਨਸ਼ਿਪ ਵਿੱਚ ਹਨ ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ, ਇਸ ਅਦਾਕਾਰ ਨੇ ਕੀਤਾ ਕੰਨਫਰਮ

written by Rupinder Kaler | June 09, 2021

ਕਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਅਫੇਅਰ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ । ਪਰ ਇਹਨਾਂ ਖ਼ਬਰਾਂ ਦੀ ਕਿਸੇ ਨੇ ਵੀ ਪੁਸ਼ਟੀ ਨਹੀਂ ਸੀ ਕੀਤੀ ।ਪਰ ਹੁਣ ਇਕ ਫਿਲਮ ਅਦਾਕਾਰ ਨੇ ਦੋਵਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਅਨਿਲ ਕਪੂਰ ਦੇ ਬੇਟੇ ਅਤੇ ਬਾਲੀਵੁੱਡ ਅਦਾਕਾਰ ਹਰਸ਼ਵਰਧਨ ਕਪੂਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਟਰੀਨਾ ਅਤੇ ਵਿੱਕੀ ਕੌਸ਼ਲ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

Pic Courtesy: Instagram
ਹੋਰ ਪੜ੍ਹੋ : ਜੈਜ਼ੀ ਬੀ ਦੇ ਸਮਰਥਨ ‘ਚ ਆਏ ਰੈਪਰ ਕਿੰਗ ਬੋਹੇਮੀਆ, ਕਿਹਾ-‘ਟਵਿੱਟਰ ਆਵਾਜ਼ ਨਹੀਂ ਰੋਕ ਸਕਦਾ’
Pic Courtesy: Instagram
  ਇੱਕ ਇੰਟਰਵਿਊ ਵਿੱਚ ਹਰਸ਼ਵਰਧਨ ਨੇ ਕਿਹਾ, 'ਕਟਰੀਨਾ ਅਤੇ ਵਿੱਕੀ ਕੌਸ਼ਲ ਇਕੱਠੇ ਹਨ, ਉਨ੍ਹਾਂ ਬਾਰੇ ਜੋ ਖ਼ਬਰਾਂ ਚੱਲ ਰਹੀਆਂ ਹਨ, ਉਹ ਸੱਚ ਹੈ। ਮੈਂ ਸੋਚਦਾ ਹਾਂ ਕਿ ਇਹ ਦੱਸਣ ਤੋਂ ਬਾਅਦ, ਮੈਨੂੰ ਹੁਣ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ!
Pic Courtesy: Instagram
'ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕਟਰੀਨਾ ਕੈਫ ਪਿਛਲੇ ਕਾਫੀ ਸਮੇਂ ਤੋਂ ਅਫੇਅਰ ਦੀਆਂ ਖ਼ਬਰਾਂ ਕਾਰਨ ਸੁਰਖੀਆਂ 'ਚ ਰਹੇ ਹਨ। ਹਾਲ ਹੀ ਵਿਚ ਵਿੱਕੀ ਨੂੰ ਕਟਰੀਨਾ ਕੈਫ ਦੇ ਘਰ ਸਪਾਟ ਕੀਤਾ ਗਿਆ ਸੀ। ਵਿੱਕੀ ਦੀ ਕਾਰ ਕਈ ਘੰਟਿਆਂ ਤੋਂ ਕਟਰੀਨਾ ਦੇ ਘਰ ਦੇ ਬਾਹਰ ਖੜ੍ਹੀ ਰਹੀ। ਜਿਸ ਤੋਂ ਬਾਅਦ ਇਹ ਚਰਚਾ ਗਰਮ ਹੋ ਗਈ ਕਿ ਵਿੱਕੀ ਕਟਰੀਨਾ ਦੇ ਨਾਲ ਹਨ ।

0 Comments
0

You may also like