ਵਿੱਕੀ ਕੌਸ਼ਲ ਨੇ ਪੰਜਾਬੀ ਟ੍ਰੈਂਡਿੰਗ ਗੀਤ ‘Angels’ ‘ਤੇ ਬਣਾਇਆ ਵੀਡੀਓ, ਅਦਾਕਾਰ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 17, 2022 09:02pm

Vicky Kaushal Video: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ਼ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਵਿੱਕੀ ਨੂੰ ਪੰਜਾਬੀ ਗੀਤਾਂ ਦੇ ਨਾਲ ਕਾਫੀ ਲਗਾਅ ਹੈ, ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਹਾਲ ਹੀ 'ਚ ਐਕਟਰ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਪੰਜਾਬੀ ਗੀਤ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Koffee With Karan: ਜਾਣੋ ਕੀ-ਕੀ ਹੁੰਦਾ ਹੈ ਕਰਨ ਜੌਹਰ ਦੇ ਕੌਫੀ ਹੈਂਪਰ ‘ਚ, ਤੋਹਫ਼ਿਆਂ ਦੀ ਸੂਚੀ ਦਾ ਹੋਇਆ ਖੁਲਾਸਾ

vicky kaushal viral video Image Source : Instagram

ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਨਵੇਂ ਟਰੈਂਡਿੰਗ ਪੰਜਾਬੀ ਗੀਤ ‘Angels’ ਦਾ ਅਨੰਦ ਲੈ ਰਹੇ ਨੇ ਤੇ ਨਾਲ ਹੀ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਐਕਟਰ ਨੇ ਇੱਕ ਨੀਲੀ ਟੀ-ਸ਼ਰਟ, ਇੱਕ ਟੋਪੀ, ਅਤੇ ਚਿੱਟੇ ਸਨਗਲਾਸ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਨੂੰ ਐਕਟਰ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਉਹ ਤਾਰੀਫ ਵੀ ਕਰ ਰਹੇ ਹਨ।

vicky kaushla song video Image Source : Instagram

ਵਿੱਕੀ ਕੌਸ਼ਲ ਨੇ ਇਸ ਗੀਤ ਦਾ ਆਨੰਦ ਮਾਣਿਆ ਅਤੇ ਗੀਤ 'ਤੇ ਖੂਬ ਮਸਤੀ ਕੀਤੀ। ਉਸਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "9 ਘੰਟੇ ਦੀ ਨੀਂਦ ਅਤੇ 2 ਕੌਫੀ ਬਾਅਦ ਵਿੱਚ… ਸਾਰੀ ਰਾਤ ਲਈ ਤਿਆਰ ਹਾਂ" । ਦੱਸ ਦਈਏ 'Angels' ਗੀਤ ਨੂੰ HRJXT ਤੇ Intense ਨੇ ਤਿਆਰ ਕੀਤਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਜਲਦ ਹੀ ਫ਼ਿਲਮ ‘ਸੈਮ ਬਹਾਦੁਰ’ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ‘ਗੋਵਿੰਦਾ ਮੇਰਾ ਨਾਮ’, ‘ਦਿ ਅਮਰ ਅਸ਼ਵਾਥਾਮਾ’ ਆਦਿ ਕਈ ਪ੍ਰੋਜੈਕਟਸ ਵਿੱਚ ਨਜ਼ਰ ਆਉਣ ਵਾਲੇ ਹਨ।

Vicky Kaushal , Image Source : Instagram

 

View this post on Instagram

 

A post shared by Vicky Kaushal (@vickykaushal09)

You may also like