ਵਿੱਕੀ ਕੌਸ਼ਲ ਨੇ ਵੀ ਪਤਨੀ ਕੈਟਰੀਨਾ ਲਈ ਰੱਖਿਆ ਸੀ ਕਰਵਾ ਚੌਥ ਦਾ ਵਰਤ, ਕਪਲ ਨੇ ਦੱਸਿਆ ਵਰਤ ਦਾ ਤਜ਼ਰਬਾ

written by Pushp Raj | October 15, 2022 03:03pm

Vicky Kaushal and Katrina kaif shares Karva Chauth fasting experience: ਬਾਲੀਵੁੱਡ ਦੇ ਮਸ਼ਹੂਰ ਸਟਾਰ ਕਪਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਬੜੀ ਧੂਮਧਾਮ ਨਾਲ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਇਸ ਜੋੜੀ ਦੇ ਕਰਵਾ ਚੌਥ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ। ਹੁਣ ਕੈਟਰੀਨਾ ਕੈਫ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨੇ ਵੀ ਉਨ੍ਹਾਂ ਲਈ ਵਰਤ ਰੱਖਿਆ ਸੀ। ਅਦਾਕਾਰਾ ਨੇ ਆਪਣੇ ਪਹਿਲੇ ਵਰਤ ਦਾ ਤਜ਼ਰਬਾ ਸ਼ੇਅਰ ਕੀਤਾ ਹੈ।

Image Source: Instagram

ਹਾਲ ਹੀ ਵਿੱਚ ਕੈਟਰੀਨਾ ਕੈਫ ਨੇ ਦੱਸਿਆ ਕਿ ਇਹ ਦੋਹਾਂ ਦਾ ਪਹਿਲਾ ਕਰਵਾ ਚੌਥ ਦਾ ਵਰਤ ਸੀ, ਇਹ ਦਿਨ ਦੋਹਾਂ ਲਈ ਬੇਹੱਦ ਖ਼ਾਸ ਰਿਹਾ। ਕੈਟਰੀਨਾ ਨੇ ਕਿਹਾ ਕਿ ਜਦੋਂ ਤੋਂ ਮੈਂ ਭਾਰਤ ਆਈ ਸੀ ਤਾਂ ਸ਼ੁਰੂਆਤ ਤੋਂ ਹੀ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਨੇ ਮੈਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਕਰਵਾ ਚੌਥ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਪਤਾ ਸੀ ਕੈ ਮੈਂ ਭੁੱਖੀ ਰਹਿ ਸਕਾਂਗੀ ਜਾਂ ਨਹੀਂ ।

ਅਦਾਕਾਰਾ ਨੇ ਅੱਗੇ ਦੱਸਿਆ ਕਿ ਮੁੰਬਈ ਦੇ ਵਿੱਚ ਚੰਦਰਮਾ ਨਿਕਲਣ ਦਾ ਸਮਾਂ 9 ਵਜ ਕੇ 10 ਮਿੰਟ ਸੀ। ਇਸ  ਲਈ ਮੈਂ ਖ਼ੁਦ ਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ, ਪਰ ਚੰਦਰਮਾ ਅੱਧੇ ਘੰਟੇ ਦੇਰੀ ਨਾਲ ਨਿਕਲਿਆ। ਇਸ ਲਈ ਮੇਰੇ ਲਈ ਚੰਦਰਮਾ ਦੇ ਨਿਕਲਣ ਤੱਕ ਭੁੱਖੇ ਰਹਿਣਾ ਬੇਹੱਦ ਔਖਾ ਹੋ ਗਿਆ ਸੀ। ਮੈਨੂੰ ਸੱਚਮੁੱਚ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਸੀ।

Image Source: Instagram

ਕੈਟਰੀਨਾ ਨੇ ਦੱਸਿਆ ਕਿ ਉਸ ਲਈ ਭਾਵੇਂ ਕਰਵਾ ਚੌਥ ਦਾ ਵਰਤ ਥੋੜਾ ਮੁਸ਼ਕਿਲ ਸੀ ਪਰ ਇਸ ਦੌਰਾਨ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਕੈਟਰੀਨਾ ਨੂੰ ਭੁੱਖ ਦਾ ਜ਼ਿਆਦਾ ਅਹਿਸਾਸ ਨਾਂ ਹੋਵੇ ਇਸ ਲਈ ਵਿੱਕੀ ਨੇ ਵੀ ਕੈਟਰੀਨਾ ਲਈ ਵਰਤ ਕੀਤਾ ਸੀ।

ਕੈਟਰੀਨਾ ਨੇ ਕਿਹਾ ਕਿ ਮੇਰੇ ਲਈ ਖ਼ਾਸ ਗੱਲ ਇਹ ਰਹੀ ਕਿ ਵਿੱਕੀ ਨੇ ਮੇਰੇ ਲਈ ਵਰਤ ਰੱਖਿਆ ਤੇ ਮੇਰੀ ਲਈ ਇਹ ਸਭ ਕੀਤਾ। ਕੈਟਰੀਨਾ ਨੇ ਕਿਹਾ ਹਾਲਾਂਕਿ ਉਨ੍ਹਾਂ ਵਿੱਕੀ ਨੂੰ ਕਿਹਾ ਸੀ ਕਿ ਉਹ ਇੱਕਲੀ ਵਰਤ ਰੱਖ ਲਵੇਗੀ, ਪਰ ਉਹ ਨਹੀਂ ਮੰਨੇ। ਕੈਟਰੀਨਾ ਨੇ ਕਿਹਾ ਵਿੱਕੀ ਦਾ ਅਜਿਹਾ ਕਰਨਾ ਮੇਰੇ ਲਈ ਬਹੁਤ ਸਨਮਾਨ ਤੇ ਪਿਆਰ ਵਾਲੀ ਗੱਲ ਸੀ। ਇਸ ਲਈ ਮੇਰੇ ਲਈ ਇਹ ਦਿਨ ਬੇਹੱਦ ਸਪੈਸ਼ਲ ਅਤੇ ਖੁਸ਼ੀਆਂ ਭਰਿਆ ਰਿਹਾ।

Image Source: Instagram

ਹੋਰ ਪੜ੍ਹੋ: ਵਿਵੇਕ ਅਗਨੀਹੋਤਰੀ ਨੇ ਹਿਜ਼ਾਬ ਬੈਨ ਕਰਨ ਦੇ ਫੈਸਲੇ ਨੂੰ ਲੈ ਕੇ ਦਿੱਤਾ ਬਿਆਨ, ਜਾਣੋ ਕੀ ਕਿਹਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਕੈਟਰੀਨਾ ਫ਼ਿਲਮ 'ਫੋਨ ਭੂਤ', ਸਲਮਾਨ ਖ਼ਾਨ ਨਾਲ ਫ਼ਿਲਮ 'ਟਾਈਗਰ 3' ਅਤੇ ਵਿਜੇ ਸੇਤੂਪਤੀ ਦੀ ਫ਼ਿਲਮ ' ਮੈਰੀ ਕ੍ਰਿਸਮਿਸ ' ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੈਟਰੀਨਾ ਫ਼ਿਲਮ 'ਜੀ ਲੇ ਜਰਾ' ਵਿੱਚ ਵੀ ਪ੍ਰਿਯੰਕਾ ਚੋਪੜਾ ਤੇ ਆਲੀਆ ਭੱਟ ਨਾਲ ਵਿਖਾਈ ਦੇਵੇਗੀ।

 

You may also like