ਵਿੱਕੀ ਕੌਸ਼ਲ ਨੇ ਕਿਹਾ ਬਹੁਤ ਹੋ ਗਿਆ, ਜਲਦ ਕਰਾਵਾਂਗਾ ਮੰਗਣੀ

written by Shaminder | October 18, 2021

ਵਿੱਕੀ ਕੌਸ਼ਲ (Vicky Kaushal)ਅਤੇ ਕੈਟਰੀਨਾ ਕੈਫ ਦੇ ਰੋਕੇ ਦੀਆਂ ਖ਼ਬਰਾਂ ਕੁਝ ਮਹੀਨੇ ਪਹਿਲਾਂ ਕਾਫੀ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਰੋਕੇ ਦੀਆਂ ਖ਼ਬਰਾਂ ਤੋਂ ਬਾਅਦ ਆਪਣੀ ਚੁੱਪ ਤੋੜੀ ਹੈ । ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ‘ਬਹੁਤ ਹੋ ਗਿਆ ਬਹੁਤ ਜਲਦ ਮੰਗਣਾ ਕਰਵਾਉੇਣ ਜਾ ਰਿਹਾ ਹਾਂ’।

icky Kaushal And Katrina image From instagram

ਹੋਰ ਪੜ੍ਹੋ : ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਨਾਲ ਨਦੀ ਵਿੱਚ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ

ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਿਆਸ ਲੱਗਣੇ ਸ਼ੁਰੂ ਹੋ ਚੁੱਕੇ ਹਨ ਕਿ ਜਿਸ ਨਾਲ ਵਿੱਕੀ ਮੰਗਣਾ ਕਰਵਾਉਣ ਜਾ ਰਹੇ ਹਨ ਉਹ ਕੈਟਰੀਨਾ ਕੈਫ ਹੀ ਹੈ । ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ‘ਸਰਦਾਰ ਉਧਮ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ ।

ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ । ਜਿਸ ‘ਚ ਉਹ ਕੈਟਰੀਨਾ ਕੈਫ ਨੂੰ ਹੱਗ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੇ ਇੱਕ ਵਾਰ ਮੁੜ ਤੋਂ ਫ਼ਿਲਮੀ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ ਹੈ । ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ ।

 

View this post on Instagram

 

A post shared by Viral Bhayani (@viralbhayani)

You may also like