
Vicky Kaushal poses against the sun: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜੋ ਕਿ ਆਪਣੀ ਪਤਨੀ ਕੈਟਰੀਨਾ ਕੈਫ ਦੇ ਨਾਲ ਨਵੇਂ ਸਾਲ ਦੇ ਜਸ਼ਨ ਲਈ ਰਾਜਸਥਾਨ ਪਹੁੰਚੇ ਹਨ। ਜਿੱਥੋਂ ਐਕਟਰ ਵਿੱਕੀ ਕੌਸ਼ਲ ਨੇ ਆਪਣੀਆਂ ਕੁਝ ਸੋਲੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।
ਹੋਰ ਪੜ੍ਹੋ : ਛੁੱਟੀਆਂ ਮਨਾਉਣ ਲਈ ਨਿਕਲੇ ਵਿੱਕੀ-ਕੈਟਰੀਨਾ, ਪਰ ਅਦਾਕਾਰਾ ਨੇ ਏਅਰਪੋਰਟ 'ਤੇ ਕਰ ਦਿੱਤੀ ਇਹ ਗਲਤੀ

ਐਕਟਰ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿੱਕੀ ਸੂਰਜ ਦੇ ਨਾਲ ਪੋਜ਼ ਦੇ ਰਹੇ ਹਨ। ਤਸਵੀਰ ਵਿੱਚ ਪਤਾ ਚੱਲ ਰਿਹਾ ਹੈ ਕਿ ਉਹ ਇੱਕ ਜੀਪ ਵਿੱਚ ਜੰਗਲ ਸਫਾਰੀ ਦਾ ਆਨੰਦ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਯਕੀਨ ਹੈ ਕਿ ਜੋੜਾ ਰਾਜਸਥਾਨ ਦੇ ਪਾਲੀ ਜ਼ਿਲੇ ਦੇ ਪਿੰਡ ਜਵਾਈ ਬੰਧ 'ਚ ਛੁੱਟੀਆਂ ਮਨਾ ਰਿਹਾ ਹੈ।

ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਦੀ ਤਰ੍ਹਾਂ ਵਿੱਕੀ-ਕੈਟ ਵੀ ਇਸ ਨਵੇਂ ਸਾਲ 'ਤੇ ਛੁੱਟੀਆਂ ਲੈ ਕੇ ਇੱਕ ਦੂਜੇ ਦੇ ਨਾਲ ਸਮਾਂ ਬਿਤਾ ਰਹੇ ਹਨ। ਪਰ ਜਿੱਥੇ ਸਾਰੀਆਂ ਮਸ਼ਹੂਰ ਹਸਤੀਆਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੇਸ਼ ਤੋਂ ਬਾਹਰ ਦਾ ਰੁਖ਼ ਕੀਤਾ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਭਾਰਤ ਦੀ ਖ਼ੂਬਸੂਰਤ ਲੋਕੇਸ਼ਨ ਦੀ ਚੋਣ ਕੀਤੀ।

ਸਾਲ 2023 ਦੀ ਸ਼ੁਰੂਆਤ ਤੋਂ ਪਹਿਲਾਂ ਖਬਰ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਰਾਜਸਥਾਨ ਦੇ ਬਾਲੀ ਜ਼ਿਲੇ 'ਚ ਸਥਿਤ ਜਵਾਈ ਲੀਓਪਾਰਡ ਸਫਾਰੀ 'ਤੇ ਜਾਣ ਦਾ ਫੈਸਲਾ ਕੀਤਾ ਹੈ। ਪਰਿਵਾਰ ਨਾਲ ਕ੍ਰਿਸਮਸ ਮਨਾਉਣ ਤੋਂ ਬਾਅਦ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਹੁਣ ਮੁੰਬਈ ਤੋਂ ਜੋਧਪੁਰ ਲਈ ਫਲਾਈਟ 'ਚ ਸਵਾਰ ਹੋ ਗਏ ਹਨ। ਕੈਟਰੀਨਾ ਕੈਫ ਏਅਰਪੋਰਟ 'ਤੇ ਕਾਫੀ ਉਤਸ਼ਾਹਿਤ ਨਜ਼ਰ ਆਈ।
ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ' Here's to rising up in 2023'। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਚੀਤੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ। ਫੈਨਜ਼ ਵਿੱਕੀ ਤੋਂ ਕੈਟਰੀਨਾ ਕੈਫ ਬਾਰੇ ਪੁੱਛ ਰਹੇ ਹਨ। ਕੁਝ ਹੀ ਸਮੇਂ ਵਿੱਚ ਇਸ ਪੋਸਟ ਉੱਤੇ ਵੱਡੀ ਗਿਣਤੀ ਵਿੱਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।
View this post on Instagram
View this post on Instagram