ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹੈ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ, ਵੀਡੀਓ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਅੰਦਾਜ਼ਾ

written by Rupinder Kaler | January 17, 2020

ਗਾਇਕ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਕੇ ਮਿਊਜ਼ਿਕ ਇੰਡਸਟਰੀ ਵਿੱਚ ਧੱਕ ਪਾ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਗਾਣਾ ‘ਧੱਕਾ’ ਗਾਣਾ ਸੁਪਰਡੁਪਰ ਹਿੱਟ ਹੋਇਆ ਹੈ, ਤੇ ਉਹਨਾਂ ਦਾ ਹਾਲ ਹੀ ਵੀ ਰਿਲੀਜ਼ ਹੋਇਆ ਗਾਣਾ ‘Old Skool’ ਸੁਪਰ ਹਿੱਟ ਗਾਣਿਆਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ । ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ । https://www.instagram.com/p/B7acdCRnWBF/ ਇੱਥੋਂ ਤੱਕ ਕਿ ਬਾਲੀਵੁੱਡ ਦੇ ਕਈ ਸਿਤਾਰੇ ਵੀ ਸਿੱਧੂ ਦੇ ਗਾਣੇ ਸੁਣਨ ਵਾਲਿਆਂ ਦੀ ਲਿਸਟ ਵਿੱਚ ਸ਼ਾਮਿਲ ਹਨ । ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਬਾਲੀਵੁੱਡ ਦੇ ਉਹ ਸਿਤਾਰੇ ਹਨ ਜਿਹੜੇ ਸਿੱਧੂ ਮੂਸੇਵਾਲੇ ਦੇ ਪੱਕੇ ਫੈਨ ਹਨ । ਇਹਨਾਂ ਦੋਹਾਂ ਨੂੰ ਮੂਸੇਵਾਲੇ ਦੇ ਗਾਣਿਆਂ ਤੇ ਥਿਰਕਦੇ ਹੋਏ ਦੇਖਿਆ ਜਾ ਸਕਦਾ ਹੈ । ਵਿੱਕੀ ਕੌਸ਼ਲ ਦੀ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਮੂਸੇਵਾਲਾ ਦੇ ਗਾਣੇ ਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ । https://www.instagram.com/p/B7acbtUnxeJ/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਮੂਸੇਵਾਲਾ ਨੇ ਪ੍ਰੇਮ ਢਿੱਲੋਂ ਦੇ ਨਾਲ ਮਿਲ ਕੇ ਬਣਾਇਆ ਹੈ । ਇਸ ਤੋਂ ਪਹਿਲਾਂ ਵੀ ਦੋਹਾਂ ਨੇ ਮਿਲ ਕੇ ‘Boot Cut' ਗਾਣਾ ਕੀਤਾ ਸੀ ਜਿਹੜਾ ਕਿ ਬਹੁਤ ਹੀ ਹਿੱਟ ਹੋਇਆ ਸੀ । https://www.instagram.com/p/B7acZxlHwBw/  

0 Comments
0

You may also like