Bear Grylls ਦੇ ਮਸ਼ਹੂਰ ਸ਼ੋਅ ਵਿੱਚ ਨਜ਼ਰ ਆਉਣਗੇ ਵਿੱਕੀ ਕੌਸ਼ਲ, ਇਸ ਬਿਮਾਰੀ ਦੇ ਬਾਵਜੂਦ ਕੀਤਾ ਸ਼ੋਅ ਵਿੱਚ ਕੰਮ

written by Rupinder Kaler | November 08, 2021

ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ ‘Into the Wild with Bear Grylls’ ਵਿੱਚ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਵਰਗੇ ਸੁਪਰ ਸਟਾਰ ਨਜ਼ਰ ਆ ਚੁੱਕੇ ਹਨ । ਇਹਨਾਂ ਦੋਹਾਂ ਦੇ ਐਪੀਸੋਡ ਨੂੰ ਕਾਫੀ ਟੀਆਰਪੀ ਮਿਲੀ ਹੈ । ਹੁਣ ਬਾਲੀਵੁੱਡ ਦੇ ਕੁਝ ਹੋਰ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ । ਇਸ ਸਭ ਦੇ ਚਲਦੇ ਵਿੱਕੀ ਕੌਸ਼ਲ (vicky kaushal) ਵੀ ਇਸ 'Into the Wild with Bear Grylls' ਸ਼ੋਅ ਵਿੱਚ ਨਜ਼ਰ ਆਉਣਗੇ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ ।

Pic Courtesy: Instagram

ਹੋਰ ਪੜ੍ਹੋ :

ਬੰਟੀ ਬੈਂਸ ਨੇ ਪਤਨੀ ਨਾਲ ਪਹਿਲੀ ਵਾਰ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼

Vicky Kaushal shares his prison look as Sardar Udham feature image of-min image source-instagram

ਉਹਨਾਂ (vicky kaushal)  ਨੇ ਲਿਖਿਆ ਹੈ ਕਿ ਉਹ ਜਲਦ ਮਨੋਰੰਜਨ ਤੇ ਐਡਵੇਂਚਰਰ ਨਾਲ ਭਰਪੂਰ ਸ਼ੋਅ ‘Into the Wild with Bear Grylls’ ਵਿੱਚ 12 ਨਵੰਬਰ ਨੂੰ ਦਿਖਾਈ ਦੇਣਗੇ । ਖ਼ਬਰਾਂ ਦੀ ਮੰਨੀਏ ਤਾਂ ਵਿੱਕੀ ਕੌਸ਼ਲ ਇਸ ਸ਼ੋਅ Into the Wild with Bear Grylls ਵਿਚ ਨਵੀਂ ਲੁੱਕ ਵਿੱਚ ਨਜ਼ਰ ਆਉਣਗੇ । ਇਸ ਸ਼ੋਅ ਦੀ ਸ਼ੂਟਿੰਗ ਮਾਲਦੀਵ ਵਿੱਚ ਕੀਤੀ ਗਈ ਹੈ । ਹਾਲਾਂਕਿ ਵਿੱਕੀ ਕੌਸ਼ਲ ਨੂੰ ਹਾਈਗ੍ਰੋਫੋਬੀਆ ਹੈ ਉਹਨਾਂ ਨੂੰ ਡੂੰਘੇ ਪਾਣੀ ਵਿੱਚ ਜਾਣ ਤੋਂ ਡਰ ਲੱਗਦਾ ਹੈ ।

 

View this post on Instagram

 

A post shared by Vicky Kaushal (@vickykaushal09)

ਅਜਿਹੇ ਹਲਾਤਾਂ ਵਿੱਚ ਵਿੱਕੀ ਕੌਸ਼ਲ ਡੂੰਘੇ ਪਾਣੀ ਦਾ ਕਿਸ ਤਰ੍ਹਾਂ ਸਾਹਮਣਾ ਕਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ । ਵਿੱਕੀ ਕੌਸ਼ਲ (vicky kaushal)  ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਸਰਦਾਰ ਉਧਮ ਰਿਲੀਜ਼ ਹੋਈ ਹੈ । ਇਸ ਫ਼ਿਲਮ ਵਿੱਚ ਉਹਨਾਂ (vicky kaushal)  ਦੇ ਕੰਮ ਨੂੰ ਲੈ ਕੇ ਕਾਫੀ ਤਾਰੀਫ ਹੋਈ ਹੈ । ਖਬਰਾਂ ਇਹ ਵੀ ਹਨ ਕਿ ਵਿੱਕੀ (vicky kaushal)  ਨੇ ਕੈਟਰੀਨਾ ਕੈਫ ਨਾਲ ਮੰਗਣੀ ਕਰਵਾ ਲਈ ਹੈ ।

You may also like