ਵਿੱਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ’ ਓਟੀਟੀ ਪਲੇਟਫਾਰਮ ’ਤੇ ਹੋਵੇਗੀ ਰਿਲੀਜ਼

written by Rupinder Kaler | September 24, 2021

ਅਦਾਕਾਰ ਵਿੱਕੀ (Vicky Kaushal) ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ’ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ਵਿੱਕੀ ਕੌਸ਼ਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਫ਼ਿਲਮ ਅਗਲੇ ਮਹੀਨੇ ਅਕਤੂਬਰ ਵਿਚ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ :

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਖਾਧੀ ਜ਼ਹਿਰ, ਕੁੜੀ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ

Image Source: Instagram

ਵਿੱਕੀ (Vicky Kaushal) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ ਫ਼ਿਲਮ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਵਿੱਕੀ ਕੌਸ਼ਲ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ, “ ਮੇਰਾ ਦਿਲ ਪਿਆਰ ਨਾਲ ਭਰਿਆ ਹੈ ਕਿਉਂਕਿ ਅਸੀਂ ਇਕ ਕ੍ਰਾਂਤੀਕਾਰੀ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ।”

Pic Courtesy: Instagram

 

ਇਸ ਦੇ ਨਾਲ ਹੀ ਵਿੱਕੀ ਕੌਸ਼ਲ (Vicky Kaushal) ਨੇ ਆਪਣੀ ਪੋਸਟ ਵਿਚ ਦੱਸਿਆ ਕਿ ਫ਼ਿਲਮ ਅਗਲੇ ਮਹੀਨੇ ਅਕਤੂਬਰ ਵਿਚ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਵਿੱਕੀ ਕੌਸ਼ਲ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

You may also like