ਵਿੱਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ ਸਿੰਘ’ ‘ਚ ਅਦਾਕਾਰ ਦੀ ਲੁੱਕ ਨੇ ਵਧਾਈ ਪ੍ਰਸ਼ੰਸਕਾਂ ਦੀ ਐਕਸਾਈਟਮੈਂਟ, ਟੀਜ਼ਰ ਅਦਾਕਾਰ ਨੇ ਕੀਤਾ ਸਾਂਝਾ

written by Shaminder | September 28, 2021

ਵਿੱਕੀ ਕੌਸ਼ਲ (Vicky Kaushal)  ਦੀ ਫ਼ਿਲਮ ‘ਸਰਦਾਰ ਊਧਮ ਸਿੰਘ’ ( Sardar Udham Singh) ਦਾ ਪ੍ਰਸ਼ੰਸਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਹੈ । ਇਸ ਫ਼ਿਲਮ ਦਾ ਟੀਜ਼ਰ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਟੀਜ਼ਰ ‘ਚ ਵਿੱਕੀ ਕੌਸ਼ਲ ਦੀ ਲੁੱਕ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਕਿਉਂਕਿ ਉਸ ਦਾ ਲੁੱੱਕ ਬਿਲਕੁਲ ਸ਼ਹੀਦ ਊਧਮ ਸਿੰਘ ਵਰਗਾ ਹੈ । ਵਿੱਕੀ ਕੌਸ਼ਲ ਦੀ ਇਹ ਲੁੱਕ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

Vicky Kaushal Image From Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਨ੍ਹਾਂ ਮੁੰਡਿਆਂ ਦੇ ਵੀਡੀਓ, ਸੁਨੰਦਾ ਸ਼ਰਮਾ ਨੇ ਵੀ ਸਾਂਝਾ ਕੀਤਾ ਵੀਡੀਓ

ਇਸ ਦੇ ਨਾਲ ਹੀ ਇਸ ਫ਼ਿਲਮ ਨੂੰ ਵੇਖਣ ਦੇ ਲਈ ਪ੍ਰਸ਼ੰਸਕਾਂ ‘ਚ ਐਕਸਾਈਟਮੈਂਟ ਹੋਰ ਵੀ ਜ਼ਿਆਦਾ ਵਧ ਗਈ ਹੈ । ਵਿੱਕੀ ਕੌਸ਼ਲ ਫ਼ਿਲਮ ‘ਚ ਸਰਦਾਰ ਊਧਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਸ਼ੂਜੀਤ ਸਰਕਾਰ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ।

ਫ਼ਿਲਮ ਦੁਸਹਿਰੇ ‘ਤੇ 16 ਅਕਤੂਬਰ ਨੂੰ ਅਮੇਜਨ ਪ੍ਰਾਈਮ ‘ਤੇ ਰਿਲੀਜ਼ ਹੋਣ ਦੇ ਲਈ ਤਿਆਰ ਹੈ । ਵਿੱਕੀ ਕੌਸ਼ਲ ਜਿੱਥੇ ਇੱਕ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ, ਉਂਝ ਵੀ ਵਿੱਕੀ ਕੌਸ਼ਲ ਪੰਜਾਬੀ ਗੀਤ ਬਹੁਤ ਸੁਣਦੇ ਨੇ ਅਤੇ ਪੰਜਾਬੀ ਭਾਸ਼ਾ ਦੇ ਨਾਲ ਵੀ ਉਨ੍ਹਾਂ ਦਾ ਖ਼ਾਸ ਲਗਾਅ ਹੈ ।

 

View this post on Instagram

 

A post shared by Vicky Kaushal (@vickykaushal09)

ਉਨ੍ਹਾਂ ਦੇ ਵੀਡੀਓ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਸੀ । ਜਿਸ ‘ਚ ਉਹ ਪੰਜਾਬੀ ਗਾਇਕਾ ਸਿਮਰਨ ਕੌਰ ਦਾ ਗੀਤ ‘ਜੱਟੀ ਏ ਬਰੂਦ ਵਰਗੀ’ ਦਾ ਅਨੰਦ ਮਾਣਦੇ ਨਜ਼ਰ ਆਏ ਸਨ ।

 

0 Comments
0

You may also like