ਵਿੱਕੀ ਕੌਸ਼ਲ ਦੇ ਵਿਆਹ ‘ਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਮਿਲੇ ਖ਼ਾਸ ਗਿਫਟ, ਤਸਵੀਰਾਂ ਹੋਈਆਂ ਵਾਇਰਲ

Written by  Shaminder   |  December 10th 2021 03:20 PM  |  Updated: December 10th 2021 03:20 PM

ਵਿੱਕੀ ਕੌਸ਼ਲ ਦੇ ਵਿਆਹ ‘ਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਮਿਲੇ ਖ਼ਾਸ ਗਿਫਟ, ਤਸਵੀਰਾਂ ਹੋਈਆਂ ਵਾਇਰਲ

ਵਿੱਕੀ ਕੌਸ਼ਲ (Vicky Kaushal ) ਅਤੇ ਕੈਟਰੀਨਾ ਕੈਫ (Katrina Kaif)  ਵਿਆਹ  (Wedding) ਦੇ ਬੰਧਨ ‘ਚ ਬੱਝ ਚੁੱਕੇ ਹਨ । ਇਹ ਵਿਆਹ ਪੂਰਾ ਪੰਜਾਬੀ ਸਟਾਈਲ ‘ਚ ਹੋਇਆ ਹੈ । ਕੈਟਰੀਨਾ ਨੇ ਲਾਲ ਰੰਗ ਦਾ ਜੋੜਾ ਪਾਇਆ ਹੋਇਆ ਸੀ । ਜਦੋਂਕਿ ਵਿੱਕੀ ਕੌਸ਼ਲ ਕਰੀਮ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆਏ । ਵਿਆਹ ਹੋਣ ਤੋਂ ਮਗਰੋਂ ਮਹਿਮਾਨਾਂ ਨੂੰ ਮਠਿਆਈ ਵੀ ਦਿੱਤੀ ਗਈ । ਮਠਿਆਈ ‘ਚ ਸੱਕਰਪਾਰੇ, ਮੱਠੀਆਂ ਅਤੇ ਲੱਡੂ ਸਨ ।ਇਸ ਮਠਿਆਈ ਵਾਲੇ ਡੱਬੇ ਦੇ ਨਾਲ ਵਿਆਹ ‘ਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਕੈਟਰੀਨਾ ਅਤੇ ਵਿੱਕੀ ਕੌਸ਼ਲ ਵੱਲੋਂ ਲਿਖੀ ਗਈ ਇੱਕ ਚਿੱਠੀ ਵੀ ਦਿੱਤੀ ਗਈ ।

Vicky katrina image From instagram

ਹੋਰ ਪੜ੍ਹੋ : ਭਾਰਤੀ ਸਿੰਘ ਦੇ ਘਰੋਂ ਆ ਰਹੀ ਗੁੱਡ ਨਿਊਜ਼, ਜਲਦ ਬਣਨਗੇ ਮਾਪੇ

ਜਿਸ ‘ਚ ਵਿਆਹ ‘ਚ ਸ਼ਾਮਿਲ ਹੋਣ ਆਏ ਇਨ੍ਹਾਂ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ‘ਚ ਗੁਰਦਾਸ ਮਾਨ ਉਨ੍ਹਾਂ ਦੀ ਪਤਨੀ ਮਨਜੀਤ ਮਾਨ, ਨੂੰਹ ਸਿਮਰਨ ਕੌਰ ਮੁੰਡੀ ਸਣੇ ਕਈ ਹੋਰ ਕਲਾਕਾਰ ਵੀ ਸ਼ਾਮਿਲ ਹੋਏ ਸਨ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ।

Vicky Kaushal And Katrina Kaif image From instagram

ਦੱਸ ਦਈਏ ਕਿ ਇਸ ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਐਕਸਾਈਟਡ ਸਨ । ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਦੋਵਾਂ ਨੇ ਪੂਰੇ ਰਜਵਾੜਿਆਂ ਵਾਲੇ ਅੰਦਾਜ਼ ‘ਚ ਵਿਆਹ ਕਰਵਾਇਆ ।ਪਰ ਦੋਵਾਂ ਨੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਹੋੋਇਆ ਸੀ ਅਤੇ ਵਿਆਹ ‘ਚ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ, ਡਰੋਨ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓਗ੍ਰਾਫੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਜਿਸ ਜਗ੍ਹਾ ‘ਤੇ ਇਹ ਪੈਲੇਸ ਬਣਿਆ ਹੋਇਆ ਹੈ ।ਦੱਸਿਆ ਜਾਂਦਾ ਹੈ ਕਿ ਇਹ ਪੰਦਰਾਂ ਸੌ ਫੁੱਟ ਦੀ ਉਚਾਈ ‘ਤੇ ਸਥਿਤ ਹੈ । ਰਣਥੰਭੌਰ ਕਿਲੇ ‘ਚ ਸਦੀਆਂ ਪੁਰਾਣਾ ਗਣੇਸ਼ ਮੰਦਰ ਦਾ ਉਹ ਅਸਥਾਨ ਵੀ ਮੌਜੂਦ ਹੈ । ਜਿੱਥੇ ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਮੱਥਾ ਟੇਕਣ ਲਈ ਜਾਂਦੇ ਹਨ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network