ਬਾਲੀਵੁੱਡ ਨੇ ਵੀ ਕੀਤੀ ਦਿਲਜੀਤ ਦੀ 'ਛੜਾ' ਫ਼ਿਲਮ ਦੀ ਤਾਰੀਫ 

Written by  Rupinder Kaler   |  June 24th 2019 01:57 PM  |  Updated: June 24th 2019 01:57 PM

ਬਾਲੀਵੁੱਡ ਨੇ ਵੀ ਕੀਤੀ ਦਿਲਜੀਤ ਦੀ 'ਛੜਾ' ਫ਼ਿਲਮ ਦੀ ਤਾਰੀਫ 

ਪੰਜਾਬੀ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ 'ਛੜਾ' ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਦਿਲਜੀਤ ਇਸ ਫ਼ਿਲਮ ਤੋਂ ਬਾਅਦ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ ਤੇ ਗੁੱਡ ਨਿਊਜ਼ ਵਿੱਚ ਨਜ਼ਰ ਆਉਣਗੇ । ਹਾਲ ਹੀ ਵਿੱਚ ਦਿਲਜੀਤ ਦੀ ਫ਼ਿਲਮ ਛੜਾ ਦੀ ਮੁੰਬਈ ਵਿੱਚ ਸਪੈਸ਼ਲ ਸਕਰੀਨਿੰਗ ਕੀਤੀ ਗਈ ਸੀ, ਜਿਸ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਇਸ ਫ਼ਿਲਮ ਨੂੰ ਦੇਖਕੇ ਗਾਇਕ ਗੁਰਦਾਸ ਮਾਨ, ਵਰੁਣ ਧਵਨ, ਅੰਗਦ ਬੇਦੀ, ਵਿੱਕੀ ਕੌਸ਼ਲ, ਨੇਹਾ ਧੂਪੀਆ ਨੇ ਦਿਲਜੀਤ ਦੇ ਕੰਮ ਦੀ ਬਹੁਤ ਤਾਰੀਫ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਨੇ 4 ਸਾਲ ਬਾਅਦ ਨੀਰੂ ਬਾਜਵਾ ਨਾਲ ਛੜਾ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਵਾਪਸੀ ਕੀਤੀ ਹੈ । ਇਸ ਜੋੜੀ ਦੀ ਇਹ ਫ਼ਿਲਮ ਰੋਮਾਂਟਿਕ ਡਰਾਮਾ ਹੈ, ਜਿਸ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ ।

ਇਸ ਤੋਂ ਪਹਿਲਾਂ ਇਹ ਜੋੜੀ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ । ਦਿਲਜੀਤ ਤੇ ਨੀਰੂ ਦੀ ਜੋੜੀ ਪਾਲੀਵੁੱਡ ਵਿੱਚ ਹਿੱਟ ਜੋੜੀ ਮੰਨੀ ਜਾਂਦੀ ਹੈ । ਛੜਾ ਫ਼ਿਲਮ ਨੇ ਬਾਕਸ ਆਫ਼ਿਸ ਤੇ ਜੋ ਕਮਾਈ ਕੀਤੀ ਹੈ ਉਸ ਨੇ ਸਾਫ ਕਰ ਦਿੱਤਾ ਹੈ ਕਿ ਪਾਲੀਵੁੱਡ ਦੀ ਇਹ ਹਿੱਟ ਜੋੜੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network