ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਕਰਨ ਜੌਹਰ ਦਾ ਫੁੱਟ-ਫੁੱਟ ਕੇ ਰੋਂਦੇ ਹੋਇਆ ਦਾ ਵੀਡੀਓ, ਜਾਣੋ ਕੀ ਸੀ ਵਜ੍ਹਾ

written by Lajwinder kaur | September 15, 2022

Karan Johar gets emotional on Jhalak Dikhhla Jaa: ਡਾਂਸ ਰਿਆਲਿਟੀ ਸ਼ੋਅ ‘ਝਲਕ ਦਿਖਲਾ ਜਾ’ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਲਗਭਗ 5 ਸਾਲ ਬਾਅਦ ਸ਼ੋਅ ਦੀ ਵਾਪਸੀ ਹੋਈ ਹੈ। ਸ਼ੋਅ 'ਚ ਹਰ ਹਫਤੇ ਪ੍ਰਤੀਯੋਗੀ ਖਾਸ ਥੀਮ 'ਤੇ ਡਾਂਸ ਕਰਦੇ ਹਨ ਅਤੇ ਇਸ ਵਾਰ ਖਾਸ ਥੀਮ ਸੀ ਫੈਮਿਲੀ।

ਯਾਨੀ ਕਿ ਸਾਰੇ ਪ੍ਰਤੀਯੋਗੀਆਂ ਨੂੰ ਪਰਿਵਾਰ ਦੇ ਆਧਾਰ 'ਤੇ ਵਿਸ਼ੇਸ਼ ਪ੍ਰਦਰਸ਼ਨ ਦੇਣਾ ਸੀ ਅਤੇ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ, ਤਾਂ ਇਹ ਭਾਵੁਕ ਹੋਣਾ ਲਾਜ਼ਮੀ ਹੈ। ਇਸ ਲਈ ਇਸ ਵਾਰ ' Jhalak Dikhhla Jaa' ਦੇ ਸੈੱਟ 'ਤੇ ਮਾਹੌਲ ਭਾਵੁਕਤਾ ਨਾਲ ਭਰਿਆ ਹੋਵੇਗਾ। ਇਸ ਦੇ ਨਾਲ ਹੀ ਸ਼ੋਅ ਦੇ ਕਈ ਪ੍ਰੋਮੋ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇੱਕ 'ਚ ਕਰਨ ਜੌਹਰ ਕਾਫੀ ਭਾਵੁਕ ਨਜ਼ਰ ਆ ਰਹੇ ਹਨ।

inside image of karan johar Image Source: instagram.com/colorstv

ਹੋਰ ਪੜ੍ਹੋ : ਗਾਇਕ ਦਲੇਰ ਮਹਿੰਦੀ ਨੇ ਲਿਆ ਸੁੱਖ ਦਾ ਸਾਹ, 19 ਸਾਲ ਪੁਰਾਣੇ ਮਾਮਲੇ ਨੂੰ ਲੈ ਕੇ ਸਾਹਮਣੇ ਆਈ ਵੱਡੀ ਖਬਰ

ਹਰ ਕੋਈ ਜਾਣਦਾ ਹੈ ਕਿ ਕਰਨ ਜੌਹਰ ਬਹੁਤ ਭਾਵੁਕ ਵਿਅਕਤੀ ਹਨ, ਖਾਸ ਕਰਕੇ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ। ਕਰਨ ਆਪਣੀ ਮਾਂ ਅਤੇ ਬੱਚੇ ਰੂਹੀ ਅਤੇ ਯਸ਼ ਦੇ ਬਹੁਤ ਨੇੜੇ ਹੈ ਅਤੇ ਉਸਦੀ ਪੂਰੀ ਦੁਨੀਆ ਉਨ੍ਹਾਂ ਦੇ ਆਲੇ ਦੁਆਲੇ ਘੁੰਮਦੀ ਹੈ।

ਇਸ ਲਈ ਇਸ ਵਾਰ ਜਦੋਂ 'ਝਲਕ ਦਿਖਲਾ ਜਾ' 'ਚ ਫੈਮਿਲੀ ਸਪੈਸ਼ਲ ਥੀਮ ਰੱਖਿਆ ਗਿਆ ਸੀ ਅਤੇ ਕੰਟੈਸਟੈਂਟ ਨੀਤੀ ਨੇ ਕਰਨ ਦੇ ਪਰਿਵਾਰ ਨੂੰ ਲੈ ਕੇ ਆਪਣੀ ਪਰਫਾਰਮੈਂਸ ਦਿੱਤੀ ਜਿਸ ਨੂੰ ਦੇਖਕੇ ਕਰਨ ਜੌਹਰ ਕਾਫੀ ਜ਼ਿਆਦਾ ਭਾਵੁਕ ਹੋ ਗਏ ਤੇ ਫੁੱਟ-ਫੁੱਟ ਕੇ ਰੋਣ ਲੱਗ ਜਾਂਦੇ ਹਨ। ਜਿਸ ਤੋਂ ਬਾਅਦ ਸਾਥੀ ਜੱਜ ਮਾਧੁਰੀ ਦੀਕਸ਼ਿਤ ਅਤੇ ਨੌਰਾ ਫ਼ਤੇਹੀ ਕਰਨ ਨੂੰ ਸੰਭਾਲਦੇ ਹੋਏ ਦਿਖਾਈ ਦਿੱਤੇ।

karan johar new video viral Image Source: instagram.com/colorstv

ਕਰਨ ਜੌਹਰ ਕੁਝ ਸਾਲ ਪਹਿਲਾਂ ਸਰੋਗੇਸੀ ਦੀ ਮਦਦ ਨਾਲ ਜੁੜਵਾਂ ਬੱਚਿਆਂ ਦੇ ਪਿਤਾ ਬਣੇ ਸਨ। ਜਿਨ੍ਹਾਂ ਦਾ ਨਾਂ ਕਰਨ ਨੇ ਰੂਹੀ ਅਤੇ ਯਸ਼ ਰੱਖਿਆ ਹੈ। ਅਕਸਰ ਕਰਨ ਆਪਣੇ ਬੱਚਿਆਂ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਕਿਊਟ ਬਾਂਡਿੰਗ ਵੀ ਸ਼ੇਅਰ ਕਰਦੇ ਹਨ।

inside image of karan johra on jhalk diklaja set Image Source: instagram.com/colorstv

 

View this post on Instagram

 

A post shared by ColorsTV (@colorstv)

 

You may also like