ਪ੍ਰਿਆ ਪ੍ਰਕਾਸ਼ ਤੋਂ ਬਾਅਦ 46 ਸਾਲ ਦੇ ਡਾਂਸਿੰਗ ਅੰਕਲ ਬਣੇ ਰਾਤੋਂ-ਰਾਤ ਸਟਾਰ, ਵੀਡੀਓ ਵਾਇਰਲ

written by Gourav Kochhar | June 02, 2018

ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਚ ਇੰਨੀ ਤਾਕਤ ਹੈ ਕਿ ਉਹ ਰਾਤੋਂ-ਰਾਤ ਕਿਸੇ ਵੀ ਆਮ ਵਿਅਕਤੀ ਨੂੰ ਸਟਾਰ ਬਣਾ ਸਕਦਾ ਹੈ। ਪ੍ਰਿਆ ਪ੍ਰਕਾਸ਼ ਇਸ ਦਾ ਚੰਗੀ ਉਦਾਹਰਣ ਹੈ। ਹੁਣ ਇਕ ਅੰਕਲ ਜੀ ਵੀ ਪ੍ਰਿਆ ਪ੍ਰਕਾਸ਼ ਵਾਂਗ ਰਾਤੋਂ-ਰਾਤ ਹਿੱਟ ਹੋ ਗਏ ਹਨ। ਵਿਆਹ ਦੌਰਾਨ ਇਸ ਅੰਕਲ ਜੀ ਦੀ ਡਾਂਸ ਵੀਡੀਓ ਤਹਿਲਕਾ ਮਚਾ ਰਹੀ ਹੈ। ਇਹ ਅੰਕਲ sanjeev shrivastva ਜੀ ਗੋਵਿੰਦਾ ਦੇ ਗੀਤ 'ਆਪ ਕੇ ਆ ਜਾਨੇ ਸੇ...' ਗੀਤ 'ਤੇ ਡਾਂਸ ਕਰਦੇ ਦਿਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਵੀ ਦਿਖ ਰਹੀ ਹੈ। ਡਾਂਸ ਕਰਦੇ ਹੋਏ ਇਹ ਅੰਕਲ ਜੀ ਗੋਵਿੰਦਾ ਨੂੰ ਟੱਕਰ ਦੇ ਰਹੇ ਹਨ। ਇਨ੍ਹਾਂ ਦੇ ਇਕ ਨਹੀਂ ਬਲਕਿ ਤਿੰਨ ਵੀਡੀਓਜ਼ ਸਾਹਮਣੇ ਆਈਆਂ ਹਨ।

https://www.instagram.com/p/Bjfo5mjAR11/?utm_source=ig_embed

ਵਿਆਹ ਦੀ ਇਕ ਹੋਰ ਵੀਡੀਓ 'ਚ ਅੰਕਲ ਜੀ 'ਚੜ੍ਹਤੀ ਜਵਾਨੀ ਮੇਰੀ ਚਾਲ ਮਸਤਾਨੀ' ਗੀਤ 'ਤੇ ਪਤਨੀ ਨਾਲ ਡਾਂਸ ਕਰ ਰਹੇ ਹਨ। ਇਨ੍ਹਾਂ ਦੇ ਸਟੈੱਪ ਤੋਂ ਪਤਾ ਚੱਲ ਰਿਹਾ ਹੈ ਕਿ ਉਨ੍ਹਾਂ ਨੂੰ ਡਾਂਸ ਦਾ ਬਹੁਤ ਸ਼ੌਕ ਹੈ।

https://twitter.com/arjunk26/status/1002602177427378176

ਅੰਕਲ sanjeev shrivastva ਦਾ ਡਾਂਸ ਇੰਨਾ ਜ਼ਬਰਦਸਤ ਹੈ, ਜਿਸ ਨੂੰ ਦੇਖ ਦਰਸ਼ਕ ਤਾੜੀਆਂ ਅਤੇ ਸੀਟੀਆਂ ਵਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਯੂਜ਼ਰਸ ਅੰਕਲ ਜੀ ਦਾ ਡਾਂਸ ਵੀਡੀਓ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਫਿਲਮ ਸਟਾਰ ਅਰਜੁਨ ਕਪੂਰ arjun kapoor, ਦਿਵਿਆ ਦੱਤ ਅਤੇ ਰਵੀਨਾ ਟੰਡਨ , ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

https://twitter.com/TandonRaveena/status/1002221106886037504

ਆਖਿਰ ਇਹ ਅੰਕਲ sanjeev shrivastva ਦੀ ਕੌਣ ਹਨ, ਜਿਨ੍ਹਾਂ ਨੇ ਰਾਤੋਂ-ਰਾਤ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਇਨ੍ਹਾਂ ਦਾ ਨਾਂ ਸੰਜੀਵ ਸ਼੍ਰੀਵਾਸਤਵ ਹੈ | 46 ਸਾਲ ਦੇ ਸੰਜੀਵ ਭਾਭਾ ਰਿਸਚਰਚ ਇੰਸਟੀਚਿਊਟ 'ਚ ਇਲੈਕਟ੍ਰਾਨਿਕਸ ਦੇ ਅਸੀਸਟੈਂਟ ਪ੍ਰੋਫੈਸਰ ਹਨ ਅਤੇ ਵਿਦਿਸ਼ਾ 'ਚ ਰਹਿੰਦੇ ਹਨ।ਸੰਜੀਵ ਇਸ ਲੋਕਪ੍ਰਿਯਤਾ ਤੋਂ ਬੇਹੱਦ ਖੁਸ਼ ਹਨ। ਸੰਜੀਵ ਦੀ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸ਼ੇਅਰ ਕੀਤੀ ਹੈ। ਸੰਜੀਵ ਬਾਲੀਵੁੱਡ 'ਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਡਾਂਸ ਤਾਂ ਆਪਣੀ ਮਾਂ ਕੋਲੋਂ ਸਿਖਿਆ ਹੈ ਪਰ ਉਹ ਗੋਵਿੰਦਾ ਜੀ ਦੇ ਬਹੁਤ ਵੱਡੇ ਫੈਨ ਹਨ। 10 ਸਾਲ ਦੀ ਉਮਰ ਤੋਂ ਹੀ ਉਹ ਡਾਂਸ ਕਰ ਰਹੇ ਹਨ।

arjun kapoor

You may also like