ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਵਰੁਣ ਧਵਨ ਦੀ ਫ਼ਿਲਮ ‘ਕੁਲੀ ਨੰਬਰ ਵਨ’ ਰਿਲੀਜ਼ ਹੋਣ ‘ਚ ਕੁਝ ਹੀ ਦਿਨ ਬਾਕੀ ਹਨ । ਇਸ ਫ਼ਿਲਮ ਦੇ ਚੱਲਦਿਆਂ ਦੋਵੇਂ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਸਾਰਾ ਅਲੀ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।
ਜੋ ਕਿ ਕੁਲੀ ਨੰ: 1 ਦੇ ਸੈੱਟ ਦਾ ਹੈ ।ਇਸ ਵੀਡੀਓ ‘ਚ ਸਾਰਾ ਵਰੁਣ ਦੇ ਨਾਲ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਸਾਰਾ ਅਲੀ ਖ਼ਾਨ ਜੋ ਵੀਡੀਓ ਸਾਂਝਾ ਕੀਤਾ ਹੈ ਉਸ ‘ਚ ਵਰੁਣ ਇੱਕ ਨਰਸ ਦੇ ਗੈਟਅਪ ‘ਚ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
ਸਾਰਾ ਅਲੀ ਖ਼ਾਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ‘ਚ 33 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ ।
ਵੀਡੀਓ ‘ਚ ਵਰੁਣ ਆਪਣੇ ਰੋਲ ਲਈ ਤਿਆਰ ਹੁੰਦੇ ਵਿਖਾਈ ਦੇ ਰਹੇ ਹਨ ਅਤੇ ਸਾਰਾ ਉਨ੍ਹਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਇਸ ਵੀਡੀਓ ਨੂੰ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram