Advertisment

KXIP ਦੀ ਮਾਲਕ 'ਤੇ ਪ੍ਰਸ਼ੰਸਕਾ ਨੇ ਕੀਤੇ ਭੱਦੇ ਕਮੈਂਟ, ਪ੍ਰਿਟੀ ਨੇ ਗੁੱਸੇ 'ਚ ਦਿੱਤਾ ਜਵਾਬ - ਵੀਡੀਓ ਵਾਇਰਲ

author-image
By Gourav Kochhar
New Update
KXIP ਦੀ ਮਾਲਕ 'ਤੇ ਪ੍ਰਸ਼ੰਸਕਾ ਨੇ ਕੀਤੇ ਭੱਦੇ ਕਮੈਂਟ, ਪ੍ਰਿਟੀ ਨੇ ਗੁੱਸੇ 'ਚ ਦਿੱਤਾ ਜਵਾਬ - ਵੀਡੀਓ ਵਾਇਰਲ
Advertisment

ਆਈ.ਪੀ.ਐੱਲ.-11 'ਚ ਕਿੰਗਜ਼ ਇਲੈਵਨ ਪੰਜਾਬ ਨੇ ਮੋਹਾਲੀ 'ਚ ਚੇਨਈ ਸੁਪਰਕਿੰਗਜ਼ ਨੂੰ ਹਰਾ ਕੇ ਸੀਜ਼ਨ 'ਚ ਆਪਣਾ ਦੂਸਰਾ ਮੁਕਾਬਲਾ ਜਿੱਤਿਆ। ਇਸ ਮੈਚ 'ਚ ਆਪਣੀ ਟੀਮ ਦਾ ਹੌਸਲਾ ਵਧਾਉਣ ਕਿੰਗਜ਼ ਇਲੈਵਨ ਦੀ ਮਾਲਕਿਨ ਪ੍ਰਿਟੀ ਜ਼ਿੰਟਾ Preity Zinta ਵੀ ਮੈਚ ਦੇਖਣ ਸਟੇਡੀਅਮ 'ਚ ਪਹੁੰਚੀ ਸੀ। ਪ੍ਰਿਟੀ ਜ਼ਿੰਟਾ ਨੇ ਨਾ ਸਿਰਫ ਤਾੜੀਆਂ ਦੀ ਆਵਾਜ ਅਤੇ ਦਿਲਕਸ਼ ਆਦਾਵਾਂ ਨਾਲ ਮੈਚ 'ਚ ਸਮਾਂ ਬੰਨਿਆ, ਬਲਿਕ ਟੀਮ ਨੂੰ ਪ੍ਰਮੋਟ ਕਰਨ ਦੇ ਲਈ ਕਿੰਗਜ਼ ਇਲੈਵਨ ਪੰਜਾਬ ਦੀ ਟੀ-ਸ਼ਰਟਾਂ ਵੀ ਪ੍ਰਸ਼ੰਸਕਾ ਨੂੰ ਵੰਡੀਆ।

Advertisment
priety zinta

ਪ੍ਰਿਟੀ Preity Zinta ਨੇ ਸਟੇਡੀਅਮ 'ਚ ਬੈਠੇ ਪ੍ਰਸ਼ੰਸਕ ਵੱਲ ਟੀ ਸ਼ਰਟ ਉਛਾਲ ਕੇ ਸੁੱਟੀ ਅਤੇ ਉਨ੍ਹਾਂ ਨੂੰ ਆਪਣੀ ਟੀਮ ਨੂੰ ਚੀਅਰ-ਅਪ ਕਰਨ ਨੂੰ ਕਿਹਾ। ਹਾਲਾਂਕਿ ਇਸੇ ਵਿਚ ਪ੍ਰਿਟੀ ਦੀ ਆਪਣੇ ਪ੍ਰਸ਼ੰਸਕਾ ਨਾਲ ਕੁਝ ਕਹਾ ਸੁਣੀ ਵੀ ਹੋ ਗਈ। ਦਰਅਸਲ ਹਵਾ 'ਚ ਟੀ.ਸ਼ਰਟ ਸੁੱਟਦੇ ਹੋਏ ਪ੍ਰਿਟੀ 'ਤੇ ਇਕ ਪ੍ਰਸ਼ੰਸਕ ਨੇ ਭੱਦੇ ਕਮੈਂਟ ਕੀਤੇ। ਉਸ ਨੇ ਕੀ ਕਿਹਾ, ਇਸ ਦਾ ਖੁਲਾਸਾ ਹਜੇ ਤੱਕ ਪ੍ਰਿਟੀ Preity Zinta ਨੇ ਨਹੀਂ ਕੀਤਾ ਹੈ, ਪਰ ਉਸ ਦੀ ਗੱਲ ਸੁਣ ਕੇ ਉਹ ਬਹੁਤ ਭੜਕ ਗਈ।

priety zinta
Advertisment

ਇਸਦੇ ਬਾਅਦ ਗੁੱਸਾ 'ਚ ਪ੍ਰਿਟੀ Preity Zinta ਨੇ ਉਸ ਨੂੰ ਕਿਹਾ ' ਪਿੱਛੇ ਚੱਲੇ ਜਾਓ। ਹਾਲਾਂਕਿ ਪ੍ਰਸ਼ੰਸਕ ਤੋਂ ਨਰਾਜ ਪ੍ਰਿਟੀ ਜ਼ਿਆਦਾ ਦੇਰ ਆਪਣਾ ਮੂਡ ਖਰਾਬ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਇਸ ਘਟਨਾ ਤੋਂ ਆਪਣਾ ਧਿਆਨ ਹਟਾ ਲਿਆ। ਦੱਸ ਦਈਏ ਕਿ ਇਸ ਮੈਚ 'ਚ ਸੀ.ਐੱਸ.ਕੇ. ਦੇ ਕਪਤਾਨ ਐੱਮ.ਐੱਸ.ਧੋਨੀ ਨੇ 44 ਗੇਂਦਾਂ 'ਤੇ ਸ਼ਾਨਦਾਰ 79 ਦੋੜਾਂ ਦੀ ਪਾਰੀ ਖੇਡੀ ਸੀ,ਪਰ ਇਸਦੇ ਬਾਵਜੂਦ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਆਈ.ਪੀ.ਐੱਲ. 'ਚ ਧੋਨੀ MS Dhoni ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਵਿਅਕਤੀਗਤ ਸਕੋਰ ਹੈ।

priety zinta
Advertisment

Stay updated with the latest news headlines.

Follow us:
Advertisment
Advertisment
Latest Stories
Advertisment