ਅਨੁਪਮ ਖੇਰ ਨੇ ਸਾਂਝਾ ਕੀਤਾ ਵੀਡੀਓ, ਕਿਹਾ ਨਹੀਂ ਮਿਲਦੀ ਕਾਮਯਾਬੀ ਤਾਂ ਰਾਹ ਬਦਲੋ, ਅਸੂਲ ਨਹੀਂ’

written by Shaminder | February 20, 2022

ਅਨੁਪਮ ਖੇਰ (Anupam Kher) ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਕਾਮਯਾਬੀ ਦੇ ਲਈ ਕਿਸੇ ਵੀ ਤਰ੍ਹਾਂ ਦਾ ਗਲਤ ਕਦਮ ਨਾ ਚੁੱਕਣ ਦੀ ਸਲਾਹ ਲੋਕਾਂ ਨੂੰ ਦਿੱਤੀ ਹੈ । ਕਈ ਵਾਰ ਹਜ਼ਾਰ ਕੋਸ਼ਿਸ਼ ਕਰਨ ਅਤੇ ਕਰੜੀ ਮਿਹਨਤ ਕਰਨ ਦੇ ਬਾਵਜੂਦ ਵੀ ਇਨਸਾਨ ਨੂੰ ਉਹ ਸਭ ਕੁਝ ਹਾਸਲ ਨਹੀਂ ਹੁੰਦਾ ਜਿਸ ਦਾ ਕਿ ਉਹ ਹੱਕਦਾਰ ਹੁੰਦਾ ਹੈ । ਕਈ ਵਾਰ ਲੋਕ ਹਾਲਾਤਾਂ ਦੇ ਅੱਗੇ ਹਾਰ ਮੰਨ ਕੇ ਆਪਣੇ ਅਸੂਲਾਂ ਨੂੰ ਛਿੱਕੇ ਟੰਗ ਕੇ ਕਾਮਯਾਬੀ ਦੀਆਂ ਲੀਹਾਂ ‘ਤੇ ਤੁਰ ਪੈਂਦੇ ਨੇ ।

Anupam Kher,, image From instagram

ਹੋਰ ਪੜ੍ਹੋ : ਸੋਮਵਾਰ ਤੋਂ ਵੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼

ਅਜਿਹੇ ਲੋਕਾਂ ਨੂੰ ਅਦਾਕਾਰ ਅਨੁਪਮ ਖੇਰ ਨੇ ਨਸੀਹਤ ਦਿੱਤੀ ਹੈ।ਅਨੁਪਮ ਖੇਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਹਿ ਰਹੇ ਹਨ ਕਿ ‘ਰਾਹ ਬਦਲੋ, ਅਸੂਲ ਨਹੀਂ... ਜਦੋਂ ਮਿਹਨਤ ਕਰਕੇ ਵੀ ਸੁਫ਼ਨੇ ਪੂਰੇ ਨਾ ਹੋਣ ਤਾਂ ਅਸੂਲ ਨਹੀਂ, ਰਸਤਾ ਬਦਲੋ ਕਿਉਂਕਿ ਰੁੱਖ ਵੀ ਹਮੇਸ਼ਾ ਪੱਤੇ ਬਦਲਦਾ ਹੈ ਜੜ੍ਹਾਂ ਨਹੀਂ। ਅਨੁਪਮ ਖੇਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Anupam Kher,, image From instagram

ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਨੈਗੇਟਿਵ ਕਿਰਦਾਰ ਹੋਣ, ਕਾਮਿਕ ਜਾਂ ਫਿਰ ਅਦਾਕਾਰ ਦੇ ਤੌਰ ‘ਤੇ । ਹਰ ਕਿਰਦਾਰ ਨੂੰ ਉਨ੍ਹਾਂ ਨੇ ਸੰਜੀਦਗੀ ਦੇ ਨਾਲ ਨਿਭਾਇਆ ਹੈ ਅਤੇ ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ । ਅਨੁਪਮ ਖੇਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

 

View this post on Instagram

 

A post shared by Anupam Kher (@anupampkher)

You may also like