ਹਿਮਾਂਸ਼ੀ ਖੁਰਾਣਾ ਨੂੰ ਕਿਚਨ ਵਿੱਚ ਕੰਮ ਕਰਦੇ ਦੇਖ ਲੋਕਾਂ ਨੇ ਦੱਸਿਆ ਪ੍ਰਫੈਕਟ ਗਰਲ, ਵੀਡੀਓ ਤੁਹਾਨੂੰ ਵੀ ਆਏਗੀ ਪਸੰਦ

Written by  Rupinder Kaler   |  March 31st 2020 11:28 AM  |  Updated: March 31st 2020 11:28 AM

ਹਿਮਾਂਸ਼ੀ ਖੁਰਾਣਾ ਨੂੰ ਕਿਚਨ ਵਿੱਚ ਕੰਮ ਕਰਦੇ ਦੇਖ ਲੋਕਾਂ ਨੇ ਦੱਸਿਆ ਪ੍ਰਫੈਕਟ ਗਰਲ, ਵੀਡੀਓ ਤੁਹਾਨੂੰ ਵੀ ਆਏਗੀ ਪਸੰਦ

ਇੱਕ ਰਿਆਲਟੀ ਸ਼ੋਅ ਤੋਂ ਸ਼ੁਰੂ ਹੋਈ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਕੈਮਿਸਟਰੀ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਕੁਝ ਦਿਨ ਪਹਿਲਾਂ ਦੋਹਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ । ਕੋਰੋਨਾ ਵਾਇਰਸ ਦੇ ਚਲਦਿਆਂ ਬਾਕੀ ਸਭ ਦੀ ਤਰ੍ਹਾਂ ਹਿਮਾਂਸ਼ੀ ਤੇ ਆਸਿਮ ਵੀ ਆਪਣੇ-ਆਪਣੇ ਘਰਾਂ ‘ਚ ਸਮਾਂ ਗੁਜ਼ਾਰ ਰਹੇ ਹਨ। ਬਹੁਤ ਸਾਰੇ ਫ਼ਿਲਮੀ ਸਿਤਾਰੇ ਘਰ ਦਾ ਕੰਮ ਕਰਕੇ ਸਮਾਂ ਗੁਜਾਰ ਰਹੇ ਹਨ ਕਿਉਂਕਿ ਕਿਸੇ ਦੇ ਘਰ ਕੰਮ ਕਰਨ ਵਾਲਾ ਨੌਕਰ ਨਹੀਂ ਆ ਰਿਹਾ ।

https://www.instagram.com/p/B-G90OPAPAl/

ਬਾਕੀ ਸਿਤਾਰਿਆਂ ਵਾਂਗ ਹਿਮਾਂਸ਼ੀ ਵੀ ਆਪਣੇ ਘਰ ਦੇ ਕੰਮ ਖੁਦ ਕਰ ਰਹੀ ਹੈ। ਜਿਸ ਦਾ ਵੀਡੀਓ ਖੁਦ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਹਿਮਾਂਸ਼ੀ ਘਰ ਦੀ ਰਸੋਈ ਵਿੱਚ ਕੁਝ ਪਕਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B-XZ6VyhhFl/

ਹਿਮਾਂਸ਼ੀ ਇਸ ਵੀਡੀਓ ਵਿੱਚ ਕਹਿ ਰਹੀ ਹੈ ਕਿ ਕੰਮ ਤਾਂ ਉਹ ਪਹਿਲਾਂ ਵੀ ਕਰਦੀ ਸੀ, ਪਰ ਦਿਖਾ ਹੁਣ ਰਹੀ ਹੈ । ਇਸ ਪੋਸਟ ਥੱਲੇ ਕਾਫੀ ਕਮੈਂਟਸ ਵੀ ਆ ਰਹੇ ਹਨ। ਕੁੱਝ ਯੂਜ਼ਰਸ ਨੇ ਹਿਮਾਂਸ਼ੀ ਨੂੰ ਪਰਫੈਕਟ ਬਰਾਈਡ ਕਿਹਾ ਹੈ ਤਾਂ ਕੁੱਝ ਨੇ ਉਨ੍ਹਾਂ ਨੂੰ ਫੈਮਿਲੀ ਗਰਲ ਵੀ ਦੱਸਿਆ ਹੈ। ਹਿਮਾਂਸ਼ੀ ਦੀ ਇਸ ਵੀਡੀਓ ਨੂੰ ਖੂਬ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

https://www.instagram.com/p/B-WtoIPgIfH/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network