ਪੁਲਿਸ ਵਾਲੇ ਤੇ ਉਸ ਦੇ ਬੱਚੇ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ, ਵੀਡੀਓ ਹੈ ਕੁਝ ਖ਼ਾਸ

written by Rupinder Kaler | March 27, 2020

ਪੂਰੀ ਦੁਨੀਆ ਕੋਰੋਨਾ ਦੀ ਜੰਗ ਲੜ ਰਹੀ ਹੈ, ਲੱਖਾਂ ਦੀ ਗਿਣਤੀ ਵਿੱਚ ਲੋਕ ਘਰਾਂ ਵਿੱਚ ਕੈਦ ਹਨ । ਪਰ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਇਸ ਲੜਾਈ ਦੇ ਮੋਰਚੇ ਤੇ ਡਟੇ ਹੋਏ ਹਨ । ਪੁਲਿਸ ਵਾਲੇ, ਡਾਕਟਰ, ਮੈਡੀਕਲ ਸਟਾਫ ਤੇ ਮੀਡੀਆ ਵਾਲੇ ਉਹ ਲੋਕ ਹਨ ਜਿਹੜੇ ਆਪਣੀ ਜਾਨ ਨੂੰ ਜ਼ੌਖਮ ਵਿੱਚ ਪਾ ਕੇ ਕੋਰੋਨਾ ਨੂੰ ਹਰਾਉਣ ਵਿੱਚ ਲੱਗੇ ਹੋਏ ਹਨ ਤਾਂ ਜੋ ਹਰ ਕੋਈ ਸੁਰੱਖਿਅਤ ਰਹੇ ।

https://www.instagram.com/p/B-M1DnvJzNi/

ਇਸ ਸਭ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਜਿਹੜੀ ਕਿ ਤੁਹਾਨੂੰ ਵੀ ਭਾਵੁਕ ਕਰ ਜਾਵੇਗੀ । ਇਹ ਵੀਡੀਓ ਇੱਕ ਪੁਲਿਸ ਵਾਲੇ ਤੇ ਉਸ ਦੇ ਬੱਚੇ ਦੀ ਹੈ । ਵੀਡੀਓ ਵਿੱਚ ਪੁਲਿਸ ਵਾਲਾ ਆਪਣੀ ਵਰਦੀ ਪਹਿਨ ਰਿਹਾ ਹੈ, ਬੈਲਟ ਕੱਸ ਰਿਹਾ ਹੈ ਤੇ ਡਿਊਟੀ ਤੇ ਜਾਣ ਲਈ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ ।

https://www.instagram.com/p/B-NMa1bhg9x/

ਪਰ ਪੁਲਿਸ ਵਾਲੇ ਦਾ ਬੱਚਾ ਉਸ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਕਿਉਂਕਿ ਬਾਹਰ ਕੋਰੋਨਾ ਹੈ । ਬੱਚਾ ਆਪਣੇ ਪਿਤਾ ਨੂੰ ਬਾਹਰ ਜਾਣ ਤੋਂ ਪੂਰੀ ਤਾਕਤ ਨਾਲ ਰੋਕ ਰਿਹਾ ਹੈ ਤੇ ਉਸ ਨੂੰ ਰੋ ਕੇ ਦਿਖਾ ਰਿਹਾ ਹੈ । ਬੱਚਾ ਕਹਿ ਰਿਹਾ ਹੈ ਪਾਪਾ ਬਾਹਰ ਕੋਰੋਨਾ ਹੈ, ਇਸ ਗੱਲ ਦੀ ਬੱਚੇ ਨੇ ਰਟ ਲਗਾਈ ਹੋਈ ਹੈ ।

https://www.instagram.com/p/B-MocvTHp1y/

ਬੱਚੇ ਨੂੰ ਰੋਂਦਾ ਦੇਖ ਪੁਲਿਸ ਵਾਲੇ ਦਾ ਵੀ ਦਿਲ ਪਸੀਜ ਜਾਂਦਾ ਹੈ ਤੇ ਉਹ ਉਸ ਨੂੰ ਗਲੇ ਲਗਾਉਂਦਾ ਤੇ ਕਹਿੰਦਾ ਹੈ ਕਿ ਸਾਹਬ ਦਾ ਫੋਨ ਆਇਆ ਹੈ ਤੇ ਬਸ ਜਾ ਕੇ ਆ ਰਿਹਾ ਹਾਂ । ਇਹ ਵੀਡੀਓ ਮਹਾਰਾਸ਼ਟਰ ਦੇ ਪੁਲਿਸ ਵਾਲੇ ਦੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਹਰ ਉਸ ਬੰਦੇ ਦੀ ਕਹਾਣੀ ਬਿਆਨ ਕਰ ਰਹੀ ਹੈ ਜਿਹੜੇ ਕੋਰੋਨਾ ਨੂੰ ਹਰਾਉਣ ਲਈ ਲੱਗੇ ਹੋਏ ਹਨ ।

https://twitter.com/jkd18/status/1242806699636830208

You may also like