ਫ਼ਿਲਮ ‘ਸ਼ੰਕੁਤਲਾ ਦੇਵੀ’ ਦਾ ਟੀਜ਼ਰ ਰਿਲੀਜ਼, ਫਸਟ ਲੁੱਕ ‘ਚ ਵੱਖਰੇ ਅੰਦਾਜ਼ ‘ਚ ਨਜ਼ਰ ਆਈ ਵਿਦਿਆ ਬਾਲਨ

Written by  Lajwinder kaur   |  September 16th 2019 03:50 PM  |  Updated: September 16th 2019 03:50 PM

ਫ਼ਿਲਮ ‘ਸ਼ੰਕੁਤਲਾ ਦੇਵੀ’ ਦਾ ਟੀਜ਼ਰ ਰਿਲੀਜ਼, ਫਸਟ ਲੁੱਕ ‘ਚ ਵੱਖਰੇ ਅੰਦਾਜ਼ ‘ਚ ਨਜ਼ਰ ਆਈ ਵਿਦਿਆ ਬਾਲਨ

ਬਾਲੀਵੁੱਡ ਦੀ ਦਮਦਾਰ ਅਦਾਕਾਰ ਵਿਦਿਆ ਬਾਲਨ ਜੋ ਕਿ ਆਪਣੇ ਕਿਰਦਾਰਾਂ ਨਾਲ ਹਰ ਵਾਰ ਕੁਝ ਵੱਖਰਾ ਹੀ ਪੇਸ਼ ਕਰਦੇ ਹਨ। ਜੀ ਹਾਂ ਮਿਸ਼ਨ ਮੰਗਲ ਦੀ ਸਫਲਤਾ ਤੋਂ ਬਾਅਦ ਉਹ ਬਾਓਪਿਕਸ ਫ਼ਿਲਮ ‘ਚ ਕੰਮ ਕਰ ਰਹੇ ਹਨ। ਜੀ ਹਾਂ ਉਹ ਗਣਿਤ ਦੀ ਮਾਹਿਰ ਸ਼ੰਕੁਤਲਾ ਦੇਵੀ ਉੱਤੇ ਬਣ ਰਹੀ ਬਾਓਪਿਕਸ ‘ਚ ਸ਼ੰਕੁਤਲਾ ਦੇਵੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ:ਪੇਂਡੂ ਸੱਭਿਆਚਾਰ ਨੂੰ ਪੇਸ਼ ਕਰਦੀ ਫ਼ਿਲਮ ‘ਜੱਦੀ ਸਰਦਾਰ’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਐਮੀ ਵਿਰਕ ਤੇ ਕਰਨ ਔਜਲਾ ਨੇ ਵੀ ਕੀਤੀ ਤਾਰੀਫ਼

ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਫਸਟ ਲੁੱਕ ਤੇ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ ਹੈ। ਪੋਸਟਰ ‘ਚ ਉਹ ਵੱਖਰੀ ਲੁੱਕ ‘ਚ ਨਜ਼ਰ ਆ ਰਹੇ ਨੇ। ਸ਼ੰਕੁਤਲਾ ਦੇਵੀ ਇੰਡੀਅਨ ਲੇਖਿਕਾ ਤੇ ਮੇਂਟਲ ਕੈਲਕੁਲੇਟਰ ਸੀ। ਉਹ ਦਿਮਾਗ ‘ਚ ਹੀ ਸਭ ਕੁਝ ਕੈਲਕੁਲੇਟ ਕਰ ਲੈਣ ਦੀ ਅਦਭੁੱਤ ਸ਼ਕਤੀ ਦੀ ਵਜਾ ਕਰਕੇ ਦਿ ਹਿਊਮਨ ਕੰਪਿਊਟਰ ਦੇ ਨਾਂਅ ਨਾਲ ਮਸ਼ਹੂਰ ਸਨ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ‘ਚ ਵੀ ਉਨ੍ਹਾਂ ਦਾ ਨਾਂ ਦਰਜ ਹੈ।

ਉੱਧਰ ਇਸ ਫ਼ਿਲਮ ਨੂੰ ਲੈ ਕੇ ਵਿਦਿਆ ਬਾਲਨ ਕਾਫੀ ਉਤਸ਼ਾਹਿਤ ਹਨ। ਵਿਦਿਆ ਬਾਲਨ ਦੀ ਫ਼ਿਲਮ ਦੀ ਪਹਿਲੀ ਝਲਕ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਛਾ ਗਈ ਹੈ। ਦਰਸ਼ਕਾਂ ਵੱਲੋਂ ਟੀਜ਼ਰ ਤੇ ਫਸਟ ਲੁੱਕ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਅਨੂੰ ਮੇਨਨ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਅਗਲੇ ਸਾਲ ਗਰਮੀਆਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network