ਪੀਟੀਸੀ ਰਿਕਾਰਡਜ਼ ਦੀਆਂ ਨਵੀਆਂ ਪਲੇਅ ਲਿਸਟਾਂ ਦਾ ਅਨੰਦ ਦਰਸ਼ਕ ਲੈ ਸਕਦੇ ਨੇ Spotify,Wynk,Resso,sound cloud ‘ਤੇ ਵੀ

written by Lajwinder kaur | August 04, 2021

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿਸ ਦੇ ਲੇਬਲ ਹੇਠ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਮਾਸਟਰ ਸਲੀਮ, ਨੁਪੂਰ ਸਿੱਧੂ ਨਰਾਇਣ, ਰਣਜੀਤ ਬਾਵਾ, ਹੰਸ ਰਾਜ ਹੰਸ, ਤਨਿਸ਼ਕ ਕੌਰ ਤੇ ਕਈ ਹੋਰ ਮਸ਼ਹੂਰ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ।

PTC RECORDS HITS STAR NIGHT

ਹੋਰ ਪੜ੍ਹੋ : ਅੱਜ ਰਾਤ ਦੇਖੋ ‘Stand Up Te Paao Khapp’ ਸ਼ੋਅ ਦਾ ਨਵਾਂ ਐਪੀਸੋਡ, ਰਾਜੀਵ ਗੋਲਡੀ ਤੇ ਪਰਵਿੰਦਰ ਸਿੰਘ ਬਿਖੇਰਨਗੇ ਹਾਸਿਆਂ ਦੇ ਠਹਾਕੇ

HITS SONGS

ਇਨ੍ਹਾਂ ਸਾਰੇ ਹੀ ਗਾਇਕਾਂ ਦੇ ਸੁਪਰ ਹਿੱਟ ਗੀਤ ਪਹਿਲਾ ਹੀ ਡਿਜ਼ੀਟਲ ਪਲੇਟਫਾਰਮ Spotify,Wynk,Resso,sound cloud ਉੱਤੇ ਉਪਲਬਧ ਨੇ। ਹੁਣ ਦਰਸ਼ਕ ਆਪਣੇ ਪਸੰਦੀਦਾ ਗੀਤਾਂ ਨੂੰ ਨਵੀਆਂ ਪਲੇਅ ਲਿਸਟਾਂ ਜਿਨ੍ਹਾਂ ਦੇ ਨਾਂਅ ਇਸ ਤਰ੍ਹਾਂ ਨੇ- PTC RECORDS STUDIO HITS, HIT SONGS, PTC RECORDS HITS STAR NIGHT ਉੱਤੇ ਜਾ ਕੇ ਇਨ੍ਹਾਂ ਗੀਤਾਂ ਦਾ ਅਨੰਦ ਲੈ ਸਕਦੇ ਹੋ। ਇਨ੍ਹਾਂ ਨਵੀਆਂ ਪਲੇਅ ਲਿਸਟਾਂ 'ਚ ਸੂਫੀ, ਰੋਮਾਂਟਿਕ, ਚੱਕਵੀਂ ਬੀਟ ਵਾਲੇ ਗੀਤ, ਹਰ ਤਰ੍ਹਾਂ ਦੇ ਗੀਤ ਸ਼ਾਮਿਲ ਨੇ।

PTC RECORDS STUDIO HITS

ਜੇ ਗੱਲ ਕਰੀਏ ਪੀਟੀਸੀ ਰਿਕਾਰਡਜ਼ ਦੀ ਤਾਂ ਇਹ ਅਜਿਹਾ ਪਲੇਟਫਾਰਮ ਹੈ ਜੋ ਕਿ ਨਵੇਂ ਉਭਰ ਰਹੇ ਹੁਨਰ ਨੂੰ ਵੀ ਅੱਗ ਵੱਧਣ ਦਾ ਮੌਕਾ ਦਿੰਦਾ ਹੈ। ਜਿਸ ਕਰਕੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਕਈ ਗੀਤ ਰਿਲੀਜ਼ ਹੋ ਚੁੱਕੇ ਨੇ । ਦਰਸ਼ਕਾਂ ਵੱਲੋਂ ਇਨ੍ਹਾਂ ਸਾਰੇ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

0 Comments
0

You may also like