ਇਸ ਬੰਦੇ ਨੇ ‘ਦਿਲ ਵਾਲੇ ਦੁਲਹਣੀਆ ਲੈ ਜਾਏਂਗੇ’ ਫ਼ਿਲਮ ਨੂੰ ਆਵਾਰਡ ਦੇਣ ਤੋਂ ਕਰ ਦਿੱਤੀ ਸੀ ਨਾਂਹ, ਇਹ ਸੀ ਵੱਡਾ ਕਾਰਨ

written by Rupinder Kaler | January 22, 2020

ਹਿੰਦੀ ਫ਼ਿਲਮ ਦੇ ਮਹਾਨ ਡਾਇਰੈਕਟਰ, ਪ੍ਰੋਡਿਊਸਰ, ਅਦਾਕਾਰ ਤੇ ਰਾਈਟਰ ਵਿਜੇ ਆਨੰਦ ਉਰਫ ਗੋਲਡੀ ਆਨੰਦ ਨੂੰ ਗਾਈਡ, ਜਵੈਲ ਥੀਫ, ਤੇਰੇ ਮੇਰੇ ਸਪਨੇ, ਜਾਨੀ ਮੇਰਾ ਨਾਮ ਵਰਗੀਆਂ ਫ਼ਿਲਮਾਂ ਕਰਕੇ ਯਾਦ ਕੀਤਾ ਜਾਂਦਾ ਹੈ । ਇਸ ਡਾਇਰੈਕਟਰ ਦੀ ਪਾਰਖੀ ਨਜ਼ਰ ਕਿਸ ਤਰ੍ਹਾਂ ਦੀ ਹੁੰਦੀ ਹੈ ਉਸ ਦਾ ਅੰਦਾਜ਼ਾ ਵਿਜੇ ਆਨੰਦ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ । ਵਿਜੇ ਆਨੰਦ ਜਿੰਨੇ ਵਧੀਆ ਫ਼ਿਲਮ ਡਾਇਰੈਕਟਰ ਸਨ ਉਸ ਤੋਂ ਕਿਤੇ ਵਧੀਆਂ ਫ਼ਿਲਮ ਅਲੋਚਕ ਵੀ ਸਨ । ਉਹਨਾਂ ਦੀ ਪਾਰਖੀ ਨਜ਼ਰ ਦਾ ਇੱਕ ਕਿੱਸਾ ਅੱਜ ਤੁਹਾਨੂੰ ਸੁਣਾਉਂਦੇ ਹਾਂ । ਇਹ ਕਿੱਸੇ ਯਸ਼ ਚੋਪੜਾ ਦੀ ਫ਼ਿਲਮ ‘ਦਿਲ ਵਾਲੇ ਦੁਲਹਣੀਆ ਲੈ ਜਾੲਂੇਗੇ’ ਨਾਲ ਜੁੜਿਆ ਹੋਇਆ ਹੈ । 1996 ਵਿੱਚ ਜਦੋਂ ਇਹ ਫ਼ਿਲਮ ਸਭ ਦੇ ਦਿਲ ਜਿੱਤ ਚੁੱਕੀ ਸੀ ਉਦੋਂ ਇਸ ਫ਼ਿਲਮ ਨੂੰ ਸਕਰੀਨ ਅਵਾਰਡ ਦੀ ਕਮੇਟੀ ਕੋਲ ਭੇਜਿਆ ਗਿਆ ਸੀ । ਇਸ ਫ਼ਿਲਮ ਨੂੰ ਬੈਸਟ ਡਾਇਰੈਕਟਰ ਤੇ ਬੈਸਟ ਫ਼ਿਲਮ ਦੀ ਕੈਟਾਗਿਰੀ ਵਿੱਚ ਰੱਖਿਆ ਗਿਆ ਸੀ । ਇਸ ਕਮੇਟੀ ਦੀ ਅਗਵਾਈ ਵਿਜੇ ਆਨੰਦ ਕਰ ਰਹੇ ਸਨ । ਇਸ ਕਮੇਟੀ ਦੇ ਮੈਂਬਰ ਜਤਿੰਦਰ ਵੀ ਸਨ ਜਿਨ੍ਹਾਂ ਨੇ ਹਰ ਕੈਟਾਗਿਰੀ ਵਿੱਚ ਇਸ ਫ਼ਿਲਮ ਨੂੰ ਵੋਟ ਦਿੱਤਾ ਸੀ । https://www.youtube.com/watch?v=c25GKl5VNeY ਪਰ ਵਿਜੇ ਆਨੰਦ ਨੇ ਆਪਣੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ । ਉਹਨਾਂ ਨੇ ਇਹ ਕਹਿ ਕੇ ਇਸ ਫ਼ਿਲਮ ਨੂੰ ਰੱਦ ਕਰ ਦਿੱਤਾ ਸੀ ਕਿ ਇਹ ਫ਼ਿਲਮ ਹਾਲੀਵੁੱਡ Love On The Orient Express  ਦੀ ਨਕਲ ਹੈ । ਜਦੋਂ ਸਾਰੇ ਜੱਜਾਂ ਨੇ ਇਹ ਫ਼ਿਲਮ ਦੇਖੀ ਤਾਂ ਸਭ ਨੂੰ ਆਪਣਾ ਫੈਸਲਾ ਬਦਲਣਾ ਪਿਆ । https://www.youtube.com/watch?v=Mwsn7Nn_nVs

0 Comments
0

You may also like