ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਜੋਤੀ ਨੂਰਾਂ ਦਾ ਨਵਾਂ ਗੀਤ ‘Tere Ishq’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | February 11, 2022

ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ (Padma Shri Vikram Sahney) ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਉਹ ਪਾਲੀਵੁੱਡ ਤੇ ਬਾਲੀਵੁੱਡ ਗਾਇਕਾ ਜੋਤੀ ਨੂਰਾਂ (Jyoti Nooran) ਦੇ ਨਾਲ ਆਪਣਾ ਨਵਾਂ ਗੀਤ ਤੇਰੇ ਇਸ਼ਕ (Tere Ishq) ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਚੈਨਲਾਂ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਸਾਊਥ ਇੰਡੀਅਨ ਹੀਰੋ ਵਾਂਗ ਕੀਤੇ ਐਕਸ਼ਨ ਸਟਾਈਲ ਨੂੰ ਦੇਖ ਕੇ ਦਰਸ਼ਕ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡੀਓ

tere ishq teaser released Vikramjit Singh Sahney

ਰੂਹ ਨੂੰ ਸਕੂਨ ਦੇਣ ਵਾਲਾ ਇਹ ਸੂਫੀ ਗੀਤ ਨੂੰ ਦੋਵਾਂ ਸਿੰਗਰਾਂ ਨੇ ਕਮਾਲ ਦਾ ਗਾਇਆ ਹੈ। ਇਸ ਗੀਤ ਦੇ ਬੋਲ Romi Bains ਤੇ ਟ੍ਰੈਡੀਸ਼ਨਲ ਬੋਲ Baba Bulleh Shah  ਵੱਲੋਂ ਲਿਖੇ ਗਏ ਨੇ। Jagmeet Bal ਵੱਲੋਂ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ ਤੇ ਗੀਤ ਦਾ ਵੀਡੀਓ ਵੀ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ V PUNJABI RECORDS ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

jyoti vikram

ਹੋਰ ਪੜ੍ਹੋ : ਅੱਲੂ ਅਰਜੁਨ ਦੀ ਬੇਟੀ ਅਰਹਾ ਨੇ ਪਿਤਾ ਦੇ ਸ਼੍ਰੀਵੱਲੀ ਦੀ ਥਾਂ ਕੱਚਾ ਬਦਾਮ ‘ਤੇ ਬਣਾਈ ਵੀਡੀਓ, ਪ੍ਰਸ਼ੰਸਕਾਂ ਨੂੰ ਕਿਊਟ ਅਰਹਾ ਦਾ ਇਹ ਵੀਡੀਓ ਆ ਰਿਹਾ ਹੈ ਖੂਬ ਪਸੰਦ

ਦੱਸ ਦਈਏ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਇਸ ਤੋਂ ਪਹਿਲਾਂ ਵੀ ਜੋਤੀ ਨੂਰਾਂ ਦੇ ਨਾਲ Tu Hi Ik Tu ਲੈ ਕੇ ਆਏ ਸੀ। ਇਸ ਤੋਂ ਇਲਾਵਾ ਉਹ ਕਈ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਉਹ ਸਮੇਂ-ਸਮੇਂ ਤੇ ਆਪਣੀ ਆਵਾਜ਼ ‘ਚ ਗੀਤ ਰਿਲੀਜ਼ ਕਰਦੇ ਰਹਿੰਦੇ ਨੇ।  ਇਸ ਤੋਂ ਇਲਾਵਾ ਉਹ ਹਰ ਸਮੇਂ ਮਾਨਵਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਨੇ। ਉਨ੍ਹਾਂ ਨੇ ਲਾਡਕਾਡੂਨ ‘ਚ ਵੀ ਲੋੜਵੰਦ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ।

You may also like