ਇਸ ਤਰ੍ਹਾਂ ਵਿਕਰਾਂਤ ਮੈਸੀ ਨੇ ਆਪਣੀ ਦੁਲਹਨ ਨਾਲ ਮਨਾਈ ਹਲਦੀ ਦੀ ਰਸਮ, ਐਕਟਰ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Lajwinder kaur   |  February 20th 2022 03:35 PM  |  Updated: February 20th 2022 03:35 PM

ਇਸ ਤਰ੍ਹਾਂ ਵਿਕਰਾਂਤ ਮੈਸੀ ਨੇ ਆਪਣੀ ਦੁਲਹਨ ਨਾਲ ਮਨਾਈ ਹਲਦੀ ਦੀ ਰਸਮ, ਐਕਟਰ ਨੇ ਸ਼ੇਅਰ ਕੀਤੀਆਂ ਤਸਵੀਰਾਂ

ਬਬਲੂ ਭਈਆ ਯਾਨੀ ਵਿਕਰਾਂਤ ਮੈਸੀ Vikrant Massey ਵਿਆਹਿਆ ਹੋਇਆ ਹੈ। ਜੀ ਹਾਂ, ਉਹ ਲੰਬੇ ਸਮੇਂ ਤੋਂ ਪ੍ਰੇਮਿਕਾ ਸ਼ੀਤਲ ਠਾਕੁਰ ਨੂੰ ਡੇਟ ਕਰ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਣ 18 ਫਰਵਰੀ ਨੂੰ ਹਿਮਾਚਲ ਪ੍ਰਦੇਸ਼ 'ਚ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਸੀ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੇ ਆਪਣੀ ਹਲਦੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਤੇ ਪ੍ਰਸ਼ੰਸਕ ਟਿੱਪਣੀਆਂ ਕਰਦੇ ਨਹੀਂ ਥੱਕ ਰਹੇ ਹਨ। ਜੀ ਹਾਂ, ਵਿਕਰਾਂਤ ਦੀਆਂ ਇਹ ਤਸਵੀਰਾਂ ਕੁਝ ਹੀ ਸਮੇਂ 'ਚ ਵਾਇਰਲ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਪਤਨੀ ਸ਼ੀਤਲ ਨਾਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਨਾਲ ਪਤੀ ਗੁਰਜੀਤ ਸਿੰਘ ਨੂੰ ਕੀਤਾ ਵਿਸ਼, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

Vikrant Massey with wife

ਵਿਕਰਾਂਤ ਵਲੋਂ ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲੀਆਂ ਤਸਵੀਰਾਂ 'ਚ ਉਹ ਸਫੇਦ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ, ਜਦਕਿ ਅਗਲੀਆਂ ਤਸਵੀਰਾਂ 'ਚ ਉਹ ਹਲਦੀ ਨਾਲ ਭਰਿਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਫੁੱਲਾਂ ਦੀ ਬਰਸਾਤ ਚ ਦੋਵੇਂ ਜਣੇ ਡੁੱਬੇ ਹੋਏ ਨਜ਼ਰ ਆ ਰਹੇ ਹਨ। ਤਸਵੀਰਾਂ ਚ ਦੋਵੇਂ ਬਹੁਤ ਖ਼ੁਸ਼ ਨਜ਼ਰ  ਰਹੇ ਹਨ। ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ। ਇਸ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਮੈਸੀ ਨੇ ਲਿਖਿਆ ਹੈ ਕੁੜਤਾ ਫਾੜ ਹਲਦੀ’। ਇਸ ਪੋਸਟ ਉੱਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

actor Vikrant Massey haldi ceremony pic

ਹੋਰ ਪੜ੍ਹੋ : ਰਾਖੀ ਸਾਵੰਤ ਅਫਸਾਨਾ ਖ਼ਾਨ ਦੇ ਵਿਆਹ ਲਈ ਕਰ ਰਹੀ ਹੈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ, ਵਿਆਹ ਦੇ ਸਾਰੇ ਫੰਕਸ਼ਨਾਂ ਲਈ ਖਰੀਦੀਆਂ ਡਰੈੱਸਾਂ

ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਲਿਖਿਆ- ਸੱਤ ਸਾਲਾਂ ਦਾ ਇਹ ਸਫਰ ਅੱਜ ਸੱਤ ਜਨਮਾਂ ਵਿੱਚ ਬਦਲ ਗਿਆ ਹੈ। ਇਸ ਯਾਤਰਾ ਵਿੱਚ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਕ੍ਰਾਂਤ ਮੈਸੀ ‘ਲਵ ਹੌਸਟਲ’, ‘ਮੁੰਬਈਕਰ’ ਅਤੇ ‘ਯਾਰ ਜਿਗਰੀ’ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network